
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣਾ ਜਨਮਦਿਨ ਬੂਟੇ ਲਾ ਕੇ ਤੇ ਖੂਨਦਾਨ ਕਰ ਕੇ ਮਨਾਇਆ ।
ਗੜ੍ਹਸ਼ੰਕਰ 29 ਸਤੰਬਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣਾ ਜਨਮ ਦਿਨ ਬੀ. ਡੀ.ਸੀ. ਨਵਾਂਸ਼ਹਿਰ ਵਿਚ ਲਗਾਤਾਰ ਤੇਹਰਵੀਂ ਵਾਰ ਖੂਨ ਦਾਨ ਕਰਕੇ ਮਨਾਇਆ ।ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ , ਸੁਸਾਇਟੀ ਦੇ ਸਲਾਹਕਾਰ ਪੰਜਾਬ ਦਰਸ਼ਨ ਦਰਦੀ ਜੀ,ਜਿਲ੍ਹਾ ਨਵਾਂਸ਼ਹਿਰ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਜੀ, ਬਲੱਡ ਡੋਨੇਸ਼ਨ ਮੋਟਿਵੇਟਰ ਭੁਪਿੰਦਰ ਰਾਣਾ ਜੀ ਉਚੇਚੇ ਤੋਰ ਤੇ ਹਾਜਿਰ ਹੋਏ ।ਖੂਨਦਾਨ ਕਰਨ ਤੋਂ ਬਾਅਦ ਉਹਨਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਰੋਤਾਂ ਵਿਚ ਨਿੰਮ ਅਤੇ ਸੁਹੰਜਣਾ ਦੇ ਬੂਟੇ ਵੀ ਲਗਾਏ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਮਿਠਾਈ ਵੀ ਵਿਤਰਤ ਕੀਤੀ
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣਾ ਜਨਮ ਦਿਨ ਬੀ. ਡੀ.ਸੀ. ਨਵਾਂਸ਼ਹਿਰ ਵਿਚ ਲਗਾਤਾਰ ਤੇਹਰਵੀਂ ਵਾਰ ਖੂਨ ਦਾਨ ਕਰਕੇ ਮਨਾਇਆ ।ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ , ਸੁਸਾਇਟੀ ਦੇ ਸਲਾਹਕਾਰ ਪੰਜਾਬ ਦਰਸ਼ਨ ਦਰਦੀ ਜੀ,ਜਿਲ੍ਹਾ ਨਵਾਂਸ਼ਹਿਰ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਜੀ, ਬਲੱਡ ਡੋਨੇਸ਼ਨ ਮੋਟਿਵੇਟਰ ਭੁਪਿੰਦਰ ਰਾਣਾ ਜੀ ਉਚੇਚੇ ਤੋਰ ਤੇ ਹਾਜਿਰ ਹੋਏ ।ਖੂਨਦਾਨ ਕਰਨ ਤੋਂ ਬਾਅਦ ਉਹਨਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਰੋਤਾਂ ਵਿਚ ਨਿੰਮ ਅਤੇ ਸੁਹੰਜਣਾ ਦੇ ਬੂਟੇ ਵੀ ਲਗਾਏ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਮਿਠਾਈ ਵੀ ਵਿਤਰਤ ਕੀਤੀ।ਇਸ ਮੌਕੇ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਨੂੰ ਦੱਸਿਆ ਕਿ ਉਹ ਪਿਛਲੇ ਲਗਭਗ 10 ਸਾਲਾਂ ਤੋਂ ਆਪਣੇ ਜਨਮ ਦਿਨ ਤੇ ਖੂਨਦਾਨ ਕਰਦੇ ਆਏ ਹਨ।ਮੇਰੇ ਜੀਵਨ ਦਾ ਮੁੱਖ ਮੰਤਵ ਆਪਣੇ ਜੀਵਨ ਦਾ ਵਧ ਤੋਂ ਵੱਧ ਸਮਾਂ ਸਮਾਜ ਸੇਵਾ ਵਿਚ ਦੇਣਾ ਅਤੇ ਵਾਤਾਵਰਨ ਨੂੰ ਬਚਾਉਣਾ ਹੈ।ਜਿੱਥੇ ਵੀ ਖੂਨਦਾਨ ਕੈਂਪ ਲੱਗਿਆ ਮਿਲਦਾ ਹੈ। ਮੈਂ ਖੂਨਦਾਨ ਕਰਦਾ ਹਾਂ ।ਕਿਉਂਕਿ ਖੂਨਦਾਨ ਕਰਕੇ ਹੀ ਇਕਠਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦਾ ਕੋਈ ਬਦਲ ਨਹੀਂ ਹੈ।ਸਾਰੇ ਨੌਜਵਾਨ ਵੀਰਾਂ ਨੂੰ ਅਪਣਾ ਜਨਮ ਦਿਨ ਖੂਨਦਾਨ ਕਰਕੇ ਅਤੇ ਬੂਟੇ ਲਗਾ ਕੇ ਮਨਾਉਣਾ ਚਾਹੀਦਾ ਹੈ।ਇਸ ਮੌਕੇ ਹਾਜਿਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਨੇ ਸੁਸਾਇਟੀ ਦੇ ਪ੍ਰਧਾਨ ਵਲੋ ਕੀਤੇ ਇਸ ਨੇਕ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਅਸੀ ਇਸ ਕਾਰਜ ਵਿੱਚ ਪ੍ਰਧਾਨ ਜੀ ਦੇ ਨਾਲ ਹਾਂ।ਇਹ ਮਾਨਵਤਾ ਦੀ ਭਲਾਈ ਲਈ ਜੋਂ ਬੀੜਾ ਚੁੱਕਿਆ ਹੈ ਅਸੀ ਉਹਨਾ ਦੇ ਨਾਲ ਹਾਂ ,ਅਤੇ ਪੂਰੀ ਤਨਦੇਹੀ ਨਾਲ ਸਾਥ ਦੇਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਸੋਨੂੰ ਕੁਮਾਰੀ ਮੁੱਖ ਅਧਿਆਪਿਕਾ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਰੋਤਾ,ਰਜਨੀ ਕੁਮਾਰੀ,ਰਾਜੀਵ ਰਾਜੂ, ਭੁਪਿੰਦਰ ਰਾਣਾ ਜੀ,ਡਾਕਟਰ ਅਜੈ ਬੱਗਾ,ਮਲਕੀਤ ਸਿੰਘ ਪ੍ਰਿਯੰਕਾ ਕੁਮਾਰੀ,ਮਿਸ ਤਾਂਨਵੀਂ, ਸਕੂਲ ਦੇ ਵਿਦਿਆਰਥੀ ਹਾਜਿਰ ਸਨ।
