ਮੀਟਰ ਰੀਡਰ ਅਤੇ ਮੀਟਰ ਇੰਸਪੈਕਟਰ ਐਸੋਸ਼ੀਏਸ਼ਨ ਪੰਜਾਬ ਦਾ ਆਮ ਇਜਲਾਸ ਆਯੋਜਿਤ
ਐਸ ਏ ਐਸ ਨਗਰ ਮੀਟਰ ਰੀਡਰ ਅਤੇ ਮੀਟਰ ਇੰਸਪੈਕਟਰ ਐਸੋਸ਼ੀਏਸ਼ਨ ਪੰਜਾਬ ਦੇ ਸੱਦੇ ਤੇ ਸਮੁੱਚੇ ਮੀਟਰ ਰੀਡਰ ਕੇਡਰ ਦੇ ਪਰਮੋਟ ਹੋਣ ਦੀ ਖੁਸ਼ੀ ਵਿੱਚ ਰੇਡ ਸੈਂਟਰ ਲੁਧਿਆਣਾ ਵਿਖੇ ਆਮ ਇਜਲਾਸ ਸੱਦਿਆ ਗਿਆ। ਇਸ ਮੌਕੇ ਮੀਟਰ ਰੀਡਰ ਕੇਡਰ ਸੰਪੂਰਨ ਦਿਵਸ ਮਨਾਉਣ ਲਈ ਮੌਜੂਦਾ ਅਤੇ ਪੈਨਸ਼ਨਰ ਮੀਟਰ ਰੀਡਰਾਂ ਅਤੇ ਮੀਟਰ ਇੰਸਪੈਕਟਰ ਸਾਥੀਆਂ ਨੇ ਭਾਗ ਲਿਆ।

ਇਸ ਮੌਕੇ ਸੂਬਾ ਪ੍ਰਧਾਨ ਅਤੇ ਬਲਵਿੰਦਰ ਕੁਮਾਰ ਮੁਹਾਲੀ, ਸਕੱਤਰ ਕਰਤਾਰ ਸਿੰਘ ਮੀਤ ਪ੍ਰਧਾਨ ਤਰਸੇਮ ਸਿੰਘ ਫਿਰੋਜ਼ਪੁਰ, ਗੁਰਾਦਿੱਤਾ ਸਿੰਘ ਲੁਧਿਆਣਾ, ਸਾਬਕਾ ਪ੍ਰਧਾਨ ਹੰਸ ਰਾਜ ਸਿੰਘ ਬਰਾੜ, ਸਾਬਕਾ ਮੀਤ ਪ੍ਰਧਾਨ ਬਲਦੇਵ ਸਿੰਘ ਮਲੇਰਕੋਟਲਾ, ਸਾਬਕਾ ਮੀਤ ਪ੍ਰਧਾਨ ਇਸ਼ਵਰ ਸਿੰਘ ਲੁਧਿਆਣਾ, ਸਾਬਕਾ ਸਕੱਤਰ ਗਿਆਨ ਸਿੰਘ ਪੰਨੂ, ਸਾਬਕਾ ਆਗੂ ਸਾਧੂ ਸਿੰਘ ਗਿੱਦੜਬਾਹਾ, ਖਜਾਨਚੀ ਕਮਲ ਗੁਪਤਾ, ਵਰਿੰਦਰ ਕੁਮਾਰ ਸ਼ਰਮਾ ਪਟਿਆਲਾ, ਕਿਸ਼ੋਰ ਚੰਦ ਲੁਧਿਆਣਾ, ਦਲਜੀਤ ਸਿੰਘ ਅੰਮ੍ਰਿਤਸਰ, ਰਾਮ ਕੁਮਾਰ ਮੁਹਾਲੀ, ਜਰਨੈਲ ਸਿੰਘ ਪੱਟੀ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਇਸ ਮੌਕੇ ਸੰਸਥਾ ਦੇ ਕੈਸ਼ੀਅਰ ਪਵਨ ਕੁਮਾਰ ਅਮਿਤਸਰ, ਸੀਨੀਅਰ ਆਗੂ ਵੀ ਕੇ ਭਨੋਟ ਲੁਧਿਆਣਾ, ਹਰਚਰਨ ਸਿੰਘ ਲੁਧਿਆਣਾ ਵੀ ਹਾਜ਼ਰ ਸਨ।