ਖਰੜ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੁਵਿਧਾਵਾਂ ਦੀ ਭਾਰੀ ਘਾਟ ਪ੍ਰਾਇਮਰੀ ਅਧਿਆਪਕਾਂ ਦੀਆਂ ਲਗਭਗ 25 ਪੋਸਟਾਂ ਖਾਲੀ, 2400 ਤੋਂ ਵੱਧ ਬੱਚਿਆਂ ਪਿੱਛੇ ਸਿਰਫ ਦੋ ਵਾਸ਼ਰੂਮ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਐਸ ਏ ਐਸ ਨਗਰ, 19 ਸਤੰਬਰ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਸਿਖਿਆ ਦੀ ਹਾਲਤ ਵਿੱਚ ਵੱਡਾ ਸੁਧਾਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਇਸਦਾ ਅੰਦਾਜਾ ਖਰੜ ਦੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਹਾਲਤ ਤੋਂ ਲੱਗ ਜਾਂਦਾ ਹੈ, ਜਿੱਥੇ 2400 ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ ਇਸ ਸਕੂਲ ਵਿੱਚ ਪ੍ਰਾਇਮਰੀ ਤੋਂ ਸੈਕੰਡਰੀ ਤੱਕ ਪੜ੍ਹ ਦੇ ਬੱਚਿਆਂ ਵਾਸਤੇ ਸਕੂਲ ਵਿੱਚ ਸਿਰਫ ਦੋ ਵਾਸ਼ਰੂਮ ਬਣੇ ਹੋਏ ਹਨ। ਇਹਨਾਂ ਵਾਸ਼ਰੂਮਾਂ ਦੀ ਸਫਾਈ ਵਾਸਤੇ ਸਫਾਈ ਸੇਵਿਕਾ ਦੀ ਪੋਸਟ ਵੀ ਮੰਜੂਰਸ਼ੁਦਾ ਨਾ ਹੋਣ ਕਾਰਨ ਇੱਥੇ ਹਰ ਵੇਲੇ ਗੰਦਗੀ ਦਾ ਆਲਮ ਰਹਿੰਦਾ ਹੈ।

ਸਕੂਲ ਵਿੱਚ ਬੱਚਿਆਂ ਦੀ ਗਿਣਤੀ ਜਿਆਦਾ ਹੋਣ ਅਤੇ ਵਾਸ਼ਰੂਮ ਘੱਟ ਹੋਣ ਕਾਰਨ ਬੱਚਿਆਂ ਨੂੰ ਬਾਥਰੂਮ ਜਾਣ ਲਈ ਕਾਫੀ ਸਮਾਂ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਕਈ ਵਾਰ ਉਹਨਾਂ ਦੀ ਸਿਹਤ ਵੀ ਵਿਗੜ ਜਾਂਦੀ ਹੈ ਤੇ ਜਿਆਦਾ ਸਮਾਂ ਲੱਗਣ ਕਾਰਨ ਪੜ੍ਹਾਈ ਵੀ ਖਰਾਬ ਹੁੰਦੀ ਹੈ।
ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਇਸ ਸਕੂਲ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ (ਬੱਚਿਆਂ ਦੀ ਗਿਣਤੀ ਅਨੁਸਾਰ) ਲਗਭਗ 25 ਜੇ ਬੀ ਟੀ ਦੀਆਂ ਪੋਸਟਾਂ ਖਾਲੀ ਹਨ ਅਤੇ ਇਸ ਕਾਰਨ ਸਕੂਲ ਦੇ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਉਣਾ ਪੈਂਦਾ ਹੈ। ਇੱਥੇ ਹੀ ਬਸ ਨਹੀਂ ਬਲਕਿ ਦੋ ਸ਼ਿਫਟਾਂ ਵਿੱਚ ਚਲਦੇ ਇਸ ਸਕੂਲ ਵਿੱਚ ਛੋਟੇ ਕਮਰਿਆਂ ਵਿੱਚ ਤੇਜ ਗਰਮੀ ਦੇ ਮੌਸਮ ਵਿੱਚ ਵੀ 50-55 ਬੱਚੇ ਬਿਠਾਉਣੇ ਪੈਂਦੇ ਹਨ।
ਇੱਥੇ ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਸਕੂਲ ਦੇ ਨਿਰੀਖਣ ਲਈ ਆਏ ਸਨ ਅਤੇ ਸਕੂਲ ਦੇ ਅਧਿਆਪਕਾਂ ਵਲੋਂ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਬਾਰੇ ਵੀ ਦੱਸਿਆ ਗਿਆ ਸੀ ਪਰ ਹਾਲੇ ਤੱਕ ਕੋਈ ਸੁਧਾਰ ਨਹੀਂ ਹੋਇਆ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ ਤੇ ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ ਸਿੱਧੂ ਨੇ ਕਿਹਾ ਕਿ ਇਸ ਸਕੂਲ ਵਿਚਲੀਆਂ ਘਾਟਾਂ ਦੀ ਉਚ ਅਧਿਕਾਰੀਆਂ ਨੂੰ ਪਹਿਲਾਂ ਹੀ ਜਾਣਕਾਰੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਆਗੂਆਂ ਨੇ ਕਿਹਾ ਕਿ ਸਿੱਖਿਆ ਦੇ ਸੁਧਾਰ ਦੇ ਬੋਰਡ ਸਿਰਫ ਇਸ਼ਤਿਹਾਰਾਂ ਦੇ ਰੂਪ ਵਿੱਚ ਕੰਧਾਂ ਤੇ ਹੀ ਦਿਖਾਈ ਦਿੰਦੇ ਹਨ ਜਦਕਿ ਜ਼ਮੀਨੀ ਹਕੀਕਤਾਂ ਕੁਝ ਹੋਰ ਹੀ ਹਨ। ਉਹਨਾਂ ਮੰਗ ਕੀਤੀ ਕੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਮੁਤਾਬਕ ਘੱਟੋ ਘੱਟ ਵੀਹ ਪਖਾਨਿਆਂ ਲਈ ਲੋੜੀਂਦੀ ਗਰਾਂਟ ਤੁਰੰਤ ਜਾਰੀ ਕੀਤੀ ਜਾਵੇ ਜਦੋ ਤੱਕ ਪੱਕੇ ਪਖਾਨੇ ਨਹੀ ਬਣਾਏ ਜਾਂਦੇ ਓਦੋਂ ਤੱਕ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ। ਇਸਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਪ੍ਰਾਇਮਰੀ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਤੇ ਅਧਿਆਪਕ ਭੇਜੇ ਜਾਣ ਅਤੇ ਸਕੂਲ ਦੀਆਂ ਹੋਰ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।
21-05-25 ਸਵੇਰ 02:09:07
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR