ਸ੍ਰੀ ਗਣੇਸ਼ ਮਹੋਤਸਵ ਦੇ ਪਹਿਲੇ ਦਿਨ ਪੇਸ਼ ਕੀਤੀ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਮਿਸਾਲ ਪੰਡਾਲ ਵਿੱਚ ਗਣੇਸ਼ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ

ਐਸ. ਏ.ਐਸ. ਨਗਰ, 18 ਸਤੰਬਰ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਵਲੋਂ ਕਰਵਾਏ ਜਾ ਰਹੇ ਸ੍ਰੀ ਗਣੇਸ਼ ਮਹੋਤਸਵ ਦੇ ਪਹਿਲੇ ਆਯੋਜਕਾਂ ਵਲੋਂ ਹਿੰਦੂ-ਸਿੱਖ ਅਤੇ ਆਪਸੀ ਭਾਈਚਾਰੇ ਦੀ ਮਹਾਨ ਮਿਸਾਲ ਪੇਸ਼ ਕਰਦਿਆਂ ਪਹਿਲੇ ਦਿਨ ਦੀ ਆੰਰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ;ਮਾਗਮ ਨਾਲ ਕੀਤੀ ਗਹੀ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂ ਹਾਜਿਰ ਹੋਏ।

ਐਸ. ਏ.ਐਸ. ਨਗਰ, 18 ਸਤੰਬਰ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਵਲੋਂ ਕਰਵਾਏ ਜਾ ਰਹੇ ਸ੍ਰੀ ਗਣੇਸ਼ ਮਹੋਤਸਵ ਦੇ ਪਹਿਲੇ ਆਯੋਜਕਾਂ ਵਲੋਂ ਹਿੰਦੂ-ਸਿੱਖ ਅਤੇ ਆਪਸੀ ਭਾਈਚਾਰੇ ਦੀ ਮਹਾਨ ਮਿਸਾਲ ਪੇਸ਼ ਕਰਦਿਆਂ ਪਹਿਲੇ ਦਿਨ ਦੀ ਆੰਰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ;ਮਾਗਮ ਨਾਲ ਕੀਤੀ ਗਹੀ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂ ਹਾਜਿਰ ਹੋਏ।

ਪਹਿਲਾਂ ਤੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਇਹ ਪ੍ਰੋਗਰਾਮ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਪੰਡਾਲ ਵਿੱਚ ਹੋਣਾ ਸੀ ਪਰੰਤੂ ਸਵੇਰੇ ਬਰਸਾਤ ਕਾਰਨ ਇਹ ਪ੍ਰੋਗਰਾਮ ਪੰਡਾਲ ਦੀ ਬਜਾਏ ਫੇਜ਼ 9 ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਬੀਬੀਆਂ ਦੇ ਜਥੇ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਰੰਗੀਲਾ ਅਤੇ ਹੋਰ ਧਾਰਮਿਕ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ।

ਕਮੇਟੀ ਦੇ ਇਸ ਪ੍ਰੋਗਰਾਮ ਦੌਰਾਨ ਸਾਬਕਾ ਸੰਸਦ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕਈ ਪਤਵੰਤਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸਮੂਹ ਰਾਗੀ-ਕੀਰਤਨੀਆਂ ਜਥਿਆਂ ਅਤੇ ਪਤਵੰਤਿਆਂ ਨੂੰ ਸਿਰੋਪਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਅਟੁੱਟ ਲੰਗਰ ਲਗਾਇਆ ਗਿਆ।

ਦੇਰ ਸ਼ਾਮ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਪੂਰੇ ਗਾਜੇ ਵਾਜੇ ਨਾਲ ਲਿਆ ਕੇ ਇਲਾਕੇ ਵਿੱਚ ਪਹੁੰਚੀ ਜਿਸਦਾ ਭਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਗਵਾਨ ਗਣੇਸ਼ ਦੀ ਮੂਰਤੀ ਸ਼ਾਮ ਵੇਲੇ ਪੂਰੀ ਸ਼ਾਨੋਸ਼ੌਕਤ ਨਾਲ ਫੇੇਜ਼ 11 ਦੇ ਮੰਦਰ ਤੋਂ ਫੇਜ਼ 9 ਦੀ ਮਾਰਕੀਟ ਵਿੱਚ ਸਥਿਤ ਪੰਡਾਲ ਵਿੱਚ ਲਿਆਂਦੀ ਗਈ ਜਿਸਤੋਂ ਬਾਅਦ ਪੂਜਾ ਕੀਤੀ ਗਈ ਅਤੇ ਪਹਿਲੇ ਦਿਨ ਦੇ ਸਮਾਗਮ ਆਰੰਭ ਕੀਤੇ ਗਏ। ਇਸ ਦੌਰਾਨ ਸ੍ਰੀ ਵਿਜੈ ਰਤਨ ਦੁਆਰਾ ਗੁਣਗਾਣ ਉਪਰੰਤ ਸੁਲਤਾਨਾ ਨੂਰਾ (ਨੂਰਾ ਸਿਸਟਰਸ) ਵੱਲੋਂ ਪੋ੍ਰਗਰਾਮ ਪੇਸ਼ ਕੀਤਾਗਿਆ ਜਿਸਦਾ ਭਗਤਾਂ ਵਲੋਂ ਭਰਪੂਰ ਆਨੰਦ ਮਾਣਿਆ ਗਿਆ।

ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਸਰਪਰਸਤ ਸ੍ਰੀ ਰਮੇਸ਼ ਦੱਤ ਨੇ ਦੱਸਿਆ ਕਿ ਅੱਜ ਸ਼ਾਮ ਸ੍ਰੀਮਤੀ ਸ਼ੁਸਮਾ ਸ਼ਰਮਾ ਵਲੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਉਪਰੰਤ ਪਹਿਲਾਂ ਯਾਸਿਰ ਹੁਸੈਨ ਅਤੇ ਫਿਰ ਪੂਨਮ ਦੀਦੀ ਸ਼ਾਮ 10 ਵਜੇ ਗੁਣਗਾਨ ਕਰਨਗੇ।

ਉਹਨਾਂ ਦੱਸਿਆ ਕਿ 19 ਸਤੰਬਰ ਨੂੰ ਸ੍ਰੀ ਅਜੈ ਰਾਣਾ ਸ਼ੁਰੂਆਤ ਕਰਨਗੇ ਜਿਸ ਉਪਰੰਤ ਭਜਨ ਸਮਰਾਟ ਕਨ੍ਹਈਆ ਮਿੱਤਲ ਵਲੋਂ ਭਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸੇ ਦਿਨ ਸ੍ਰੀ ਮੁਕੇਸ਼ ਇਨਾਅਤ ਵਲੋਂ ਵੀ ਗੁਣਗਾਣ ਕੀਤਾ ਜਾਵੇਗਾ। 20 ਸਤੰਬਰ ਨੂੰ ਸਵੇਰੇ ਵੇਲੇ ਸ੍ਰੀ ਮਨਿੰਦਰ ਚੰਚਲ ਵਲੋਂ ਭਜਨ ਸੁਣਾਏ ਜਾਣਗੇ। ਦੁਪਹਿਰ ਵੇਲੇ ਰੱਥ ਯਾਤਰਾ ਕੱਢੀ ਜਾਵੇਗੀ ਅਤੇ ਸ੍ਰੀ ਗਣੇਸ਼ ਵਿਸਰਜਨ ਤੋਂ ਬਾਅਦ ਸਮਾਗਮ ਦੀ ਸਮਾਪਤੀ ਹੋਵੇਗੀ।