ਸ੍ਰੀ ਰਾਧਾ ਕ੍ਰਿਸ਼ਨ ਰਾਸਲੀਲਾ ਦੇ ਤੀਜੇ ਦਿਨ ਬਾਲ ਕ੍ਰਿਸ਼ਨ ਨੇ ਪੂਤਨਾ ਨੂੰ ਮਾਰਿਆ

ਖਰੜ, 18 ਸਤੰਬਰ (ਸ਼ਮਿੰਦਰ ਸਿੰਘ) ਸ਼੍ਰੀ ਰਾਧਾ ਕ੍ਰਿਪਾ ਕਲੱਬ ਖਰੜ, ਸ਼੍ਰੀ ਕੁੰਜ ਬਿਹਾਰੀ ਆਦਰਸ਼ ਰਾਸਲੀਲਾ ਮੰਡਲ ਵ੍ਰਿੰਦਾਵਨ ਸਵਾਮੀ ਬਲਰਾਮ ਬ੍ਰਿਜਵਾਸੀ ਵੱਲੋਂ ਚਲਾਈ ਜਾ ਰਹੀ 9 ਰੋਜ਼ਾ ਰਾਸਲੀਲਾ ਦੇ ਤੀਜੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਪੂਤਨਾ ਵੱਧ ਕੀਤਾ।

ਖਰੜ, 18 ਸਤੰਬਰ (ਸ਼ਮਿੰਦਰ ਸਿੰਘ) ਸ਼੍ਰੀ ਰਾਧਾ ਕ੍ਰਿਪਾ ਕਲੱਬ ਖਰੜ, ਸ਼੍ਰੀ ਕੁੰਜ ਬਿਹਾਰੀ ਆਦਰਸ਼ ਰਾਸਲੀਲਾ ਮੰਡਲ ਵ੍ਰਿੰਦਾਵਨ ਸਵਾਮੀ ਬਲਰਾਮ ਬ੍ਰਿਜਵਾਸੀ ਵੱਲੋਂ ਚਲਾਈ ਜਾ ਰਹੀ 9 ਰੋਜ਼ਾ ਰਾਸਲੀਲਾ ਦੇ ਤੀਜੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਪੂਤਨਾ ਵੱਧ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਥ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਅਮਨ ਸ਼ਰਮਾ, ਗਾਇਕ ਅਤੇ ਸੰਗੀਤਕਾਰ ਮਦਨ ਸ਼ੌਂਕੀ ਅਤੇ ਵਾਰਡ ਨੰਬਰ 12 ਦੇ ਕੌਂਸਲਰ ਰਾਜਬੀਰ ਸਿੰਘ ਰਾਜੀ ਨੇ ਕੀਤੀ। ਇਸ ਮੌਕੇ ਪ੍ਰਧਾਨ ਅਮਿਤ ਸੇਠੀ, ਮੋਹਿਤ ਮਿੱਤਲ, ਭੁਪਿੰਦਰ ਸ਼ਰਮਾ, ਪੰਡਿਤ ਚੰਦਨ, ਪੰਕਜ ਕਪੂਰ, ਮਹਿੰਦਰ ਬਜਾਜ, ਰਾਕੇਸ਼ ਜੈਨ, ਵਿੱਕੀ, ਗੰਗਾ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।