ਮੁੰਬਈ ਵਿੱਚ 12 ਮੰਜ਼ਿਲਾਂ ਇਮਾਰਤ ਨੂੰ ਅੱਗ
ਮੁੰਬਈ, 16 ਸਤੰਬਰ ਮੁੰਬਈ ਦੇ ਕੁਰਲਾ ਇਲਾਕੇ ਵਿਚ 12 ਮੰਜ਼ਿਲਾਂ ਇਕ ਰਿਹਾਇਸ਼ੀ ਇਮਾਰਤ ਵਿੱਚ ਬੀਤੀ ਰਾਤ ਅੱਗ ਲੱਗ ਗਈ, ਜਿਸ ਤੋਂ ਬਾਅਦ ਉਸ ਵਿੱਚ ਰਹਿਣ ਵਾਲੇ 60 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਬੀਤੀ ਰਾਤ 12 ਵਜ ਕੇ 10 ਮਿੰਟ ਤੇ ਝੁੱਗੀ-ਝੌਂਪੜੀ ਮੁੜ ਵਸੇਬਾ ਅਥਾਰਟੀ ਦੀ ਇਮਾਰਤ ਨੰਬਰ-7 ਵਿੱਚ ਵਾਪਰੀ। ਇਹ ਇਮਾਰਤ ਕੋਹੀਨੂਰ ਹਸਪਤਾਲ ਦੇ ਠੀਕ ਸਾਹਮਣੇ ਹੈ।

ਅਧਿਕਾਰੀ ਮੁਤਾਬਕ ਇਮਾਰਤ ਤੋਂ ਸੁਰੱਖਿਅਤ ਕੱਢੇ ਗਏ 60 ਵਿਅਕਤੀਆਂ ਵਿੱਚੋਂ 39 ਨੂੰ ਸਾਹ ਘੁੱਟਣ ਦੀ ਸ਼ਿਕਾਇਤ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੇਰ ਰਾਤ ਲੱਗੀ। ਇਸ ਸਬੰਧ ਵਿਚ ਜਾਣਕਾਰੀ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ, ਕਈ ਵੱਡੇ ਟੈਂਕਰ ਅਤੇ ਹੋਰ ਸਾਜ਼ੋ-ਸਾਮਾਨ ਨਾਲ ਫਾਇਰ ਬ੍ਰਿਗੇਡ ਕਰਮੀਆਂ ਦੀ ਇਕ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਅਧਿਕਾਰੀ ਅਨੁਸਾਰ ਅੱਗ 12 ਮੰਜ਼ਿਲਾਂ ਇਮਾਰਤ ਦੇ ਹੇਠਲੀ ਮੰਜ਼ਿਲ ਤੇ ਰੱਖੇ ਤਾਰ ਅਤੇ ਕਬਾੜ ਵਿੱਚ ਲੱਗੀ ਪਰ ਹੌਲੀ-ਹੌਲੀ ਲਪਟਾਂ ਉੱਪਰ ਵੱਲ ਉਠਣ ਲੱਗੀਆਂ ਅਤੇ ਪੂਰੀ ਇਮਾਰਤ ਵਿੱਚ ਧੂੰਆਂ ਫੈਲ ਗਿਆ, ਜਿਸ ਕਾਰਨ ਵਿਅਕਤੀਆਂ ਵਿੱਚ ਦਹਿਸ਼ਤ ਫੈਲ ਗਈ। ਫਾਇਰ ਕਰਮੀਆਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਦੇਰ ਰਾਤ 1 ਵਜ ਕੇ 45 ਮਿੰਟ ਤੇ ਅੱਗ ਤੇ ਕਾਬੂ ਪਾਇਆ ਗਿਆ।
ਇਮਾਰਤ ਦੀਆਂ ਕਈ ਮੰਜ਼ਿਲਾਂ ਵਿੱਚ ਫਸੇ 40-50 ਵਾਸੀਆਂ ਨੂੰ ਫਾਇਰ ਬ੍ਰਿਗੇਡ ਕਰਮੀਆਂ ਨੇ ਪੌੜੀਆਂ ਜ਼ਰੀਏ ਬਾਹਰ ਕੱਢਿਆ। ਇਨ੍ਹਾਂ ਵਿੱਚੋਂ 39 ਵਿਅਕਤੀਆਂ ਨੇ ਸਾਹ ਘੁਟਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ 35 ਲੋਕਾਂ ਨੂੰ ਨਿਗਮ ਸੰਚਾਲਿਤ ਰਾਜਾਵਾੜੀ ਹਸਪਤਾਲ ਵਿੱਚ, ਜਦਕਿ 4 ਹੋਰਨਾਂ ਨੂੰ ਕੋਹੀਨੂਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਮੁਤਾਬਕ ਹਸਪਤਾਲ ਵਿੱਚ ਦਾਖ਼ਲ ਸਾਰੇ ਵਿਅਕਤੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।