ਸਿਹਤ ਵਿਭਾਗ ਦੀ ਮੁਲਾਜਮ ਜਥੇਬੰਦੀ ਦੇ ਆਗੂਆਂ ਵਲੋਂ ਨਵੇਂ ਡਾਇਰੈਕਟਰ ਨਾਲ ਮੁਲਾਕਾਤ
ਐਸ ਏ ਐਸ ਨਗਰ, 14 ਸਤੰਬਰ (ਆਰ ਪੀ ਵਾਲੀਆ) ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਮਨਜੀਤ ਕੌਰ ਫਰੀਦਕੋਟ, ਪ੍ਰਭਜੀਤ ਵੇਰਕਾ, ਪਰਮਜੀਤ ਕੌਰ ਬਟਾਲਾ ਦੀ ਅਗਵਾਈ ਹੇਠ ਇੱਕ ਵਫਦ ਨੇ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਕਲੇਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਜਾਣੂ ਕਰਵਾਇਆ।

ਆਗੂਆਂ ਨੇ ਦੱਸਿਆ ਕਿ ਇਸ ਮੌਕੇ ਮੁਲਾਜਮਾਂ ਦੀਆਂ ਮੁੱਖ ਮੰਗਾਂ ਬਾਰੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮਲਟੀਪਰਪਜ ਕੇਡਰ ਦੇ ਬੰਦ ਕੀਤੇ ਭੱਤੇ ਸਫਰੀ ਭੱਤਾ, ਵਰਦੀ ਭੱਤਾ, ਡਾਈਟ ਭੱਤੇ ਬਹਾਲ ਕਰਨ, ਸਿਹਤ ਵਿਭਾਗ ਦੇ ਕੰਟਰੇਕਟ ਅਧੀਨ ਮੁਲਾਜਮਾਂ ਨੂੰ ਰੈਗਲੂਰ ਕਰਨ ਸਮੇਤ ਹੋਰ ਮੁਲਾਜਮ ਮੰਗਾਂ ਸ਼ਾਮਿਲ ਹਨ। ਜਥੇਬੰਦੀ ਦੇ ਆਗੂਆ ਨੇ ਕਿਹਾ ਕਿ ਇਹ ਮੰਗਾਂ ਸਿਹਤ ਮੰਤਰੀ ਨਾਲ ਪੈਨਲ ਮੀਟਿੰਗਾਂ ਸਮੇ ਵਿਚਾਰੀਆਂ ਗਾਈਆਂ ਸਨ ਪਰ ਹੱਲ ਨਹੀਂ ਹੋਈਆਂ।
ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਮੈਡਮ ਨੇ ਉਹਨਾਂ ਨੂੰ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਲ ਕਰਨ ਦੀ ਪ੍ਰਕ੍ਰਿਆ ਚਾਲੂ ਹੋ ਗਈ ਅਤੇ ਹੈ ਆਉਦੇ ਦਿਨਾਂ ਵਿੱਚ ਜਥੇਬੰਦੀ ਨਾਲ ਬੈਠਕ ਕਰਕੇ ਸਾਰੇ ਬਾਕੀ ਮਸਲੇ ਹੱਲ ਕੀਤੇ ਜਾਣਗੇ।
ਇਸ ਮੌਕੇ ਜਥੇਬੰਦੀ ਆਗੂ ਰਣਦੀਪ ਸਿੰਘ ਫਤਿਹਗੜ੍ਹ, ਜਗਤਾਰ ਪਟਿਆਲਾ, ਇੰਦਰਜੀਤ ਕੌਰ ਗੁਰਦਾਸਪੁਰ, ਜਸਵਿੰਦਰ ਪੰਧੇਰ, ਮਨਦੀਪ ਸਿੰਘ ਮਲੋਦ, ਦਲਜੀਤ ਢਿਲੋ, ਪਰਮਿੰਦਰ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ, ਸਵਰਨਜੀਤ ਸਿੰਘ, ਕੁਲਵਿੰਦਰ ਸਿੱਧੂ, ਗਗਨਦੀਪ ਸਿੰਘ ਖਾਲਸਾ, ਬਿਕਰਮ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਕੌਰ ਸਮੇਤ ਹੋਰ ਆਗੂ ਹਾਜ਼ਰ ਸਨ।