ਭਲਕੇ ਰਾਸ਼ਟਰੀ ਪੱਧਰ ਤੇ ਕੀਤੀ ਜਾਵੇਗੀ ਆਯੂਸ਼ਮਾਨ ਭਵਾ ਮੁਹਿੰਮ ਦੀ ਸ਼ੁਰੂਆਤ

ਐਸ ਏ ਐਸ ਨਗਰ, 12 ਸਤੰਬਰ ਰਾਸ਼ਟਰ ਪੱਧਰ ਤੇ ਕਲ੍ਹ 13 ਸਤੰਬਰ ਤੋਂ ਸ਼ੁਰੂ ਹੋ ਰਹੀ ਆਯੂਸ਼ਮਾਨ ਭਵਾ ਮੁਹਿੰਮ ਸਬੰਧੀ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੀਤਿਕਾ ਸਿੰਘ ਵਲੋਂ ਸਿਵਲ ਸਰਜਨ ਅਤੇ ਨੋਡਲ ਅਫ਼ਸਰ ਆਯੂਸ਼ਮਾਨ ਭਾਰਤ ਸਕੀਮ ਨਾਲ ਮੀਟਿੰਗ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਮਾਨਯੋਗ ਰਾਸ਼ਟਰਪਤੀ ਵੱਲੋਂ 13 ਸਤੰਬਰ 2023 ਨੂੰ ਦੁਪਹਿਰ 12:00 ਵਜੇ ਲਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ ਤਿੰਨ ਮੁੱਖ ਭਾਗਾਂ ਨੂੰ ਕਵਰ ਕੀਤਾ ਜਾਣ ਹੈ। ਪਹਿਲਾ ਆਯੂਸ਼ਮਾਨ ਆਪਕੇ ਦਵਾਰ 3.0, ਜਿਸ ਤਹਿਤ ਯੋਗ ਲਾਭਪਤਾਰੀਆਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ, ਦੂਸਰਾ ਆਯੂਸ਼ਮਾਨ ਮੇਲਾ, ਜਿਸ ਤਹਿਤ ਹਫ਼ਤਾਵਾਰ ਹੈਲਥ ਮੇਲੇ ਲਗਾਏ ਜਾਣਗੇ, ਤੀਸਰਾ ਆਯੂਸ਼ਮਾਨ ਸਭਾ, ਜਿਸ ਤਹਿਤ ਪਿੰਡਾਂ, ਵਾਰਡ, ਕਮੇਟੀਆਂ ਅਤੇ ਸ਼ਹਿਰਾਂ ਵਿੱਚ ਜਾਗਰੂਕ ਕੈਂਪ ਲਗਾਏ ਜਾਣਗੇ।

ਉਹਨਾਂ ਦੱਸਿਆ ਕਿ ਇਸ ਦੇ ਨਾਲ-ਨਾਲ ਮਿਤੀ 17 ਸਤੰਬਰ 2023 ਤੋਂ 02 ਅਕਤੂਬਰ 2023 ਤੱਕ ਸੇਵਾ ਪੱਖਵਾੜਾ ਮੁਹਿੰਮ ਚਲਾਈ ਜਾਣੀ ਹੈ ਜਿਸ ਵਿੱਚ ਸਵੱਛਤਾ ਅਭਿਆਨ, ਅੰਗ ਦਾਨ ਦਾ ਪ੍ਰਣ ਲੈਣਾ ਅਤੇ ਖੂਨ ਦਾਨ ਕੈਂਪ ਲਗਾਏ ਜਾਣਗੇ।