ਰਿਟਾਇਰਡ ਕਾਨੂੰਗੋ ਸੱਤਪਾਲ ਜੀ ਦਾ ਅੰਤਿਮ ਅਰਦਾਸ ਦਾ ਭੋਗ ਰਾਵਲਪਿੰਡੀ ਵਿਖ਼ੇ 10 ਸਤੰਬਰ ਨੂੰ

ਰਿਟਾਇਰਡ ਕਾਨੂੰਗੋ ਸੱਤਪਾਲ ਜੀ ਦਾ ਅੰਤਿਮ ਅਰਦਾਸ ਦਾ ਭੋਗ ਰਾਵਲਪਿੰਡੀ ਵਿਖ਼ੇ 10 ਸਤੰਬਰ ਨੂੰ

ਗੜ੍ਹਸ਼ੰਕਰ (ਬਲਵੀਰ ਚੌਪੜਾ ) ਸ਼੍ਰੀ ਸੱਤਪਾਲ ਕਾਨੂੰਗੋ ਜੋ ਪਿੰਡ ਰਾਵਲਪਿੰਡੀ ਨਜ਼ਦੀਕ ਗੜ੍ਹਸ਼ੰਕਰ ਜਿਲ੍ਹਾਂ ਹੁਸ਼ਿਆਰਪੁਰ ਪਿਤਾ ਦਲੀਪਾ ਰਾਮ ਅਤੇ ਮਾਤਾ ਭਾਗੋ ਦੇਵੀ ਦੇ ਘਰ 20-03-1960 ਨੂੰ ਜਨਮ ਹੋਇਆ ਮੁਢਲੀ ਸਿੱਖਿਆ ਪ੍ਰਪਾਤ ਕਰਨ ਉਪਰੰਤ ਬੈਚ 1981-1982 ਚ'ਪਟਵਾਰੀ ਭਰਤੀ ਹੋਏ ਅਤੇ ਬੜੀ ਹੀ ਇਮਾਨਦਾਰੀ ਅਤੇ ਵਧੀਆ ਅਤੇ ਸਾਫ਼ ਸ਼ੁੱਧਰੀ ਨੌਕਰੀ ਕੀਤੀ | ਪਹਿਲੀ ਵਾਰ ਪਟਵਾਰ ਯੂਨੀਅਨ ਦੇ ਪ੍ਰਧਾਨ ਸੰਨ 1997 ਵਿਚ ਬਣੇ ਤੇ ਨਾਲ ਨਾਲ ਪਟਵਾਰ ਯੂਨੀਅਨ ਦੇ ਕੈਸੀਆਰ ਵੀਂ ਰਹੇ |ਨੌਕਰੀ ਦੌਰਾਨ ਪ੍ਰਮੋਟ ਹੋ ਕੇ ਕਾਨੂੰਗੋ ਦੀ ਸੇਵਾ ਬਹੁਤ ਹੀ ਵਧੀਆ ਢੰਗ ਨਾਲ ਨਿਵਾਈ ਅਤੇ ਕਾਨੂੰਗੋ ਯੂਨੀਅਨ ਦੇ ਪ੍ਰਧਾਨ ਚੁਣੇ ਗਏ | ਤੇ 03-20-2018 ਨੂੰ ਆਪਣੀ ਨੌਕਰੀ ਤੋਂ ਰਿਟਾਇਡ ਹੋਏ ਤੇ ਆਪਣੇ ਦੋ ਬੇਟੇ ਲਖਵੀਰ ਸਿੰਘ ਅਤੇ ਪਰਵਿੰਦਰ ਸਿੰਘ ਧਰਮ ਪਤਨੀ ਸ਼੍ਰੀਮਤੀ ਰਮੇਸ਼ ਰਾਣੀ ਨਾਲ ਆਪਣੀ ਜਿੰਦਗੀ ਦਾ ਸਫ਼ਰ ਵਧੀਆ ਢੰਗ ਨਾਲ ਗੁਜਾਰਿਆ ਪਰ ਮਿਤੀ 31-08-2023 ਨੂੰ ਅਚਾਨਕ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ |ਇਨ੍ਹਾਂ ਦੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਇਨ੍ਹਾਂ ਦੇ ਜੱਦੀ ਪਿੰਡ ਰਾਵਲਪਿੰਡੀ ਵਿਖ਼ੇ ਕੀਤਾ ਗਿਆ ਤੇ ਮਿਤੀ 10-09-2023 ਦਿਨ ਐਤਵਾਰ ਨੂੰ ਸ਼੍ਰੀ ਸਹਿਜ ਪਾਠ ਦੇ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਜਾਵੇਂਗੀ ਸੋਂ ਆਪ ਸਭ ਨੂੰ ਬੇਨਤੀ ਹੈ ਕਿ 10 ਸਤੰਬਰ ਦਿਨ ਐਤਵਾਰ ਨੂੰ ਇਨ੍ਹਾਂ ਦੇ ਜੱਦੀ ਪਿੰਡ ਰਾਵਲਪਿੰਡੀ ਵਿਖ਼ੇ ਪਹੁੰਚ ਕੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ |