ਅੱਤਵਾਦ ਪੀੜਤ ਨਾਗਰਿਕਾਂ ਦੇ ਕੋਟੇ ਤਹਿਤ ਐੱਮ.ਬੀ.ਬੀ.ਐੱਸ. ਸੀਟਾਂ ਦੇ ਕੇਂਦਰੀ ਪੂਲ ਅਧੀਨ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ
ਐਸ.ਏ.ਐਸ.ਨਗਰ, 11 ਸਤੰਬਰ, 2024- ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਨੇ ਅਕਾਦਮਿਕ ਸਾਲ 2024-25 ਲਈ ਅੱਤਵਾਦ ਦੇ ਸ਼ਿਕਾਰ ਨਾਗਰਿਕਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਲਈ ਨਿਰਧਾਰਤ ਕੇਂਦਰੀ ਪੂਲ ਦੀਆਂ ਚਾਰ ਐਮ ਬੀ ਬੀ ਐਸ ਸੀਟਾਂ ਲਈ ਨਾਮਜ਼ਦਗੀਆਂ ਲਈ ਰਾਜ ਦੇ ਗ੍ਰਹਿ ਮਾਮਲਿਆਂ ਦੇ ਵਿਭਾਗਾਂ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਹੈ, ਜਿਸ ਦੀ ਆਖ਼ਰੀ ਮਿਤੀ 17 ਸਤੰਬਰ ਹੈ।

ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਸੀਟਾਂ ਏ ਐਨ ਮਗਧ ਮੈਡੀਕਲ ਕਾਲਜ, ਗਯਾ, ਬਿਹਾਰ (ਇਕ ਸੀਟ), ਗ੍ਰਾਂਟ ਮੈਡੀਕਲ ਕਾਲਜ, ਮੁੰਬਈ, ਮਹਾਰਾਸ਼ਟਰ (ਇਕ ਸੀਟ) ਅਤੇ ਪੰਡਿਤ ਜੇ ਐਨ ਐਮ ਮੈਡੀਕਲ ਕਾਲਜ, ਰਾਏਪੁਰ, ਛੱਤੀਸਗੜ੍ਹ (ਦੋ ਸੀਟਾਂ) ਵਿਖੇ ਹਨ।
ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਨੂੰ ਨਿਰਧਾਰਿਤ ਯੋਗਤਾ ਦੇ ਮਾਪਦੰਡ ਪੂਰੇ ਕਰਨੇ ਹੋਣਗੇ ਜਿਵੇਂ ਕਿ ਉਹ ਜਾਂ ਤਾਂ ਅੱਤਵਾਦ ਦਾ ਸ਼ਿਕਾਰ ਹੋਏ ਮਰੇ ਹੋਏ/ਸਰੀਰਕ ਤੌਰ ਤੇ ਅਸਮਰਥ ਨਾਗਰਿਕ ਦਾ ਜੀਵਨ ਸਾਥੀ ਜਾਂ ਬੱਚੇ ਹੋਣ, ਦਾਖਲੇ ਦੇ ਸਮੇਂ 17 ਸਾਲ ਦੀ ਉਮਰ ਪੂਰੀ ਕੀਤੀ ਹੋਵੇ ਜਾਂ ਦਾਖਲੇ ਦੇ ਸਾਲ 31 ਦਸੰਬਰ ਤੋਂ ਪਹਿਲਾਂ ਉਹ ਉਮਰ ਪੂਰੀ ਕਰ ਲਵੇ। ਉਹ ਭਾਰਤ ਦਾ ਨਾਗਰਿਕ ਹੋਵੇ ਅਤੇ ਐਨ ਈ ਈ ਟੀ - (ਅੰਡਰ ਗ੍ਰੈਜੂਏਟ) 2024 ਵਿੱਚ 50ਵੇਂ ਪਰਸੈਂਟਾਈਲ 'ਤੇ ਘੱਟੋ-ਘੱਟ ਅੰਕ ਹਾਸਲ ਕੀਤੇ ਹੋਣ ਜਦਕਿ ਐਸ ਸੀ /ਐਸ ਟੀ/ਓ ਬੀ ਸੀ ਸ਼੍ਰੇਣੀਆਂ ਲਈ 40ਵੇਂ ਪਰਸੈਂਟਾਈਲ 'ਤੇ ਘੱਟੋ-ਘੱਟ ਅੰਕ ਹਾਸਲ ਕੀਤੇ ਹੋਣ।
ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਨੇੜਲੇ ਐਸ ਡੀ ਐਮ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਪਰ ਉਨ੍ਹਾਂ ਦੀਆਂ ਸਬੰਧਤ ਅਰਜ਼ੀਆਂ ਰਾਜ ਦੇ ਗ੍ਰਹਿ ਮਾਮਲੇ ਵਿਭਾਗ ਰਾਹੀਂ 17.09.2024 ਤੱਕ ਭੇਜੀਆਂ ਜਾਣੀਆਂ ਲਾਜ਼ਮੀ ਹਨ।
ਫ਼ਾਰਮ ਨਾਲ ਲਾਏ ਜਾਣ ਵਾਲੇ ਦਸਤਾਵੇਜ਼ਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੀ ਮਾਰਕ ਸ਼ੀਟ/ਸਰਟੀਫਿਕੇਟ ਦੀਆਂ ਕਾਪੀਆਂ, ਸ਼੍ਰੇਣੀ ਸਰਟੀਫਿਕੇਟ, ਐਨ ਈ ਈ ਟੀ - (ਅੰਡਰ ਗ੍ਰੈਜੂਏਟ) 2024 ਪ੍ਰੀਖਿਆ ਦਾ ਐਡਮਿਟ ਕਾਰਡ ਅਤੇ ਐਨ ਈ ਈ ਟੀ - (ਅੰਡਰ ਗ੍ਰੈਜੂਏਟ) 2024 ਪ੍ਰੀਖਿਆ ਦੇ ਸਬੰਧ ਵਿੱਚ ਐਨ ਟੀ ਏ ਦੁਆਰਾ ਘੋਸ਼ਿਤ ਨਤੀਜਾ ਸ਼ਾਮਿਲ ਹਨ।