ਪਿੰਡ ਪੋਸੀ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਆਮ ਲੋਕਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ : ਪ੍ਰਦੀਪ ਰਾਣਾ ਭਾਜਪਾ ਆਗੂ

ਗੜ੍ਹਸ਼ੰਕਰ, 9 ਸਤੰਬਰ - ਪਿੰਡ ਪੋਸੀ ਤੋਂ ਨਾਮੀ ਸਮਾਜ ਸੇਵਕ ਪ੍ਰਦੀਪ ਰਾਣਾ ਭਾਜਪਾ ਆਗੂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਆਮ ਲੋਕਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਦੀਪ ਰਾਣਾ ਨੇ ਦੱਸਿਆ ਕਿ ਪਿੰਡ ਦਾ ਛੱਪੜ ਚੜਦੇ ਪਾਸੇ ਹੋਣ ਕਾਰਨ ਲਹਿੰਦੇ ਪਾਸੇ ਵਾਲੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ ਤੇ ਅੱਜ ਇਹ ਤੱਕ ਇਹ ਬਾਦਸਤੂਰ ਜਾਰੀ ਹੈ।
ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਇਸ ਅਹਿਮ ਮਸਲੇ ਵੱਲ ਗੌਰ ਕੀਤਾ ਜਾਵੇ ਅਤੇ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਜੀਣ ਲਈ ਦਿੱਤਾ ਜਾਵੇ।