ਪੰਜ ਸਮਾਜਿਕ ਸਖਸੀਅਤਾਂ ਦਾ ਪ੍ਰਿੰ. ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਨਵਾਂਸ਼ਹਿਰ/ਬੰਗਾ - ਸਮਾਜਿਕ ਚਿੰਤਕ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੀ ਪੰਜਵੀਂ ਬਰਸੀ ਮੌਕੇ ਸਥਾਨਕ ਭੀਮ ਰਾਓ ਕਲੋਨੀ ਵਿਖੇ ਸਥਾਪਿਤ ਗੁਰੂ ਰਵਿਦਾਸ ਗੁਰਦੁਆਰਾ ਵਿੱਚ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ’ਚ ਉਸਾਰੂ ਭੂਮਿਕਾ ਨਿਭਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਪ੍ਰਿੰਸੀਪਲ ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਨਵਾਂਸ਼ਹਿਰ/ਬੰਗਾ - ਸਮਾਜਿਕ ਚਿੰਤਕ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੀ ਪੰਜਵੀਂ ਬਰਸੀ ਮੌਕੇ ਸਥਾਨਕ ਭੀਮ ਰਾਓ ਕਲੋਨੀ ਵਿਖੇ ਸਥਾਪਿਤ ਗੁਰੂ ਰਵਿਦਾਸ ਗੁਰਦੁਆਰਾ ਵਿੱਚ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ’ਚ ਉਸਾਰੂ ਭੂਮਿਕਾ ਨਿਭਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਪ੍ਰਿੰਸੀਪਲ ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਪ੍ਰਿੰਸੀਪਲ ਜਗਦੀਸ਼ ਰਾਏ ਸੇਵਾ ਮੁਕਤ ਸਿੱਖਿਆ ਅਧਿਕਾਰੀ, ਡਾਕਟਰ ਕਸ਼ਮੀਰ ਚੰਦ ਐਮ ਜੇ ਲਾਇਫ ਕੇਅਰ ਹਸਪਤਾਲ ਬੰਗਾ, ਕਸ਼ਮੀਰੀ ਲਾਲ ਝੱਲੀ ਸੇਵਾ ਮੁਕਤ ਸਪੁਰਡੈਂਟ ਸ਼ੈਸ਼ਨ ਕੋਰਟ, ਡਾਕਟਰ ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ਅਤੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਡਾਕਟਰ ਅੰਬੇਡਕਡਰ ਬੁੱਧ ਰਿਸੋਰਸ ਸੈਂਟਰ ਸੂੰਢ ਸ਼ਾਮਲ ਸਨ। ਇਹਨਾਂ ਸ਼ਖ਼ਸੀਅਤਾਂ ਨੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੇ ਜੀਵਨ ਸਫ਼ਰ 'ਤੇ ਚਾਨਣਾ ਪਾਉਂਦਿਆਂ ਸਮੂਹ ਹਾਜ਼ਰੀਨ ਨੂੰ ਲਾਮਬੰਦੀ ਕਰਨ ਅਤੇ ਸਮਾਜਿਕ ਤਬਦੀਲੀ 'ਚ ਸਮੂਹਿਕ ਯੋਗਦਾਨ ਪਾਉਣ ਦਾ ਹੋਕਾ ਦਿੱਤਾ।
ਇਹ ਸਮਾਗਮ ਮਾਤਾ ਗੁਰੋ ਦੇਵੀ ਵਿਰਦੀ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਮੰਚ ਦਾ ਸੰਚਾਲਨ ਸੁਰਜੀਤ ਮਜਾਰੀ ਨੇ ਕੀਤਾ ਅਤੇ ਇੰਜ. ਹਰਮੇਸ਼ ਵਿਰਦੀ ਨੇ ਧੰਨਵਾਦ ਕੀਤਾ। ਇਸ ਮੌਕੇ ਵਿਜੇ ਭੱਟ, ਰਾਕੇਸ਼ ਕੁਮਾਰ, ਹਰਬਲਾਸ ਬਸਰਾ, ਅਸ਼ੋਕ ਕੁਮਾਰ ਸਰਪੰਚ ਖੋਥੜਾਂ, ਹਰਜੋਤ ਲੋਟੀਆ, ਅਮਰੀਕ ਕਟਾਰੀਆ, ਮਨੀਸ਼ ਕੁਮਾਰ ਚੁੱਘ, ਸੁਰਿੰਦਰ ਚੋਪੜਾ, ਡਾਕਟਰ ਨਰੰਜਣ ਪਾਲ, ਡਾਕਟਰ ਰਾਜਨ ਸ਼ਰਮਾ, ਦਵਿੰਦਰ ਬੇਗਮਪੁਰੀ, ਰਵਿੰਦਰ ਮਹਿੰਮੀ, ਗਰਿੰਦਰ ਸਿੰਘ ਪਾਬਲਾ, ਸੁਖਵਿੰਦਰ ਕੌਰ, ਹਰਮੇਸ਼ ਬੰਗੜ, ਚਰਨ ਦਾਸ, ਬਲਿਹਾਰ ਵਿਰਦੀ, ਬਹਾਦਰ ਸਿੰਘ ਪੰਚ, ਗੁਰਦਿਆਲ ਚੰਦ, ਹਰਮੇਸ਼ ਭਾਰਤੀ, ਗੁਰਦਿਆਲ ਜੱਸਲ, ਬਲਵੀਰ ਰੰਗਾ, ਪ੍ਰਵੀਨ ਵਿਰਦੀ, ਕੁਲਦੀਪ ਬਹਿਰਾਮ, ਰਤਨ ਚੰਦ, ਅਮਰਜੀਤ, ਰੇਸ਼ਮ ਜੀਂਦੋਵਾਲ, ਭੁਪੇਸ਼ ਕੁਮਾਰ, ਰਾਮ ਜੀਤ ਸਾਬਕਾ ਪੰਚ, ਮਹਿੰਦਰ ਪਾਲ ਪਟਵਾਰੀ, ਹਰਜਿੰਦਰ ਲੱਧੜ, ਮਾਸਟਰ ਮਹਿੰਦਰ ਪਾਲ, ਪ੍ਰਕਾਸ਼ ਚੰਦ ਬੈਂਸ ਅਤੇ ਮਨਜੀਤ ਕੁਮਾਰ ਚੁੰਬਰ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ ਮਿਸ਼ਨਰੀ ਗੀਤਾਂ ਨਾਲ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
28-05-25 ਸ਼ਾਮ 02:18:02
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR