ਕੇ.ਐਸ.ਐਮ. ਪਬਲਿਕ ਸਕੂਲ, ਨਵਾਂਸ਼ਹਿਰ ਵਿਖੇ ਕੇਕ ਕੱਟ ਕੇ ਮਨਾਇਆ ਅਧਿਆਪਕ ਦਿਵਸ ।

ਨਵਾਂਸ਼ਹਿਰ - ਕੇ. ਐਸ. ਐਮ. ਪਬਲਿਕ ਸਕੂਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਦੇ ਵਿਖੇ ਕੇਕ ਕੱਟ ਕੇ ਅਧਿਆਪਕ ਦਿਵਸ ਮਨਾਇਆ ਗਿਆ | ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਬੋਪਾਰਾਏ ਨੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਤੇ ਵਧਾਈ ਦਿੰਦਿਆ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਦੇ ਚੱਲਦਿਆ ਹੀ ਬੱਚੇ ਜਿੰਦਗੀ ਵਿਚ ਅੱਗੇ ਵੱਧ ਰਹੇ ਹਨ।

ਉਨਾਂ ਨੇ ਕਿਹਾ ਕਿ ਅਧਿਆਪਕ ਇਕ ਅਜਿਹੀ ਮੋਮਬੱਤੀ ਦੀ ਤਰਾਂ ਹੈ ਜੋ ਖੁਦ ਜਲਕੇ ਦੂਸਰਿਆਂ ਨੂੰ ਰੋਸ਼ਨੀ ਪ੍ਰਦਾਨ ਕਰਦੀ ਹੈ ਅਤੇ ਇਕ ਵਧੀਆਂ ਅਧਿਆਪਕ ਹੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਸੇਧ ਦੇ ਸਕਦਾ ਹੈ ਜਿਸ ਸਦਕਾ ਹੀ ਨਿਰੋਏ ਸਮਾਜ ਦੀ ਨੀਂਵ ਰੱਖੀ ਜਾ ਸਕਦੀ ਹੈ। ਉਨਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਤਾ-ਪਿਤਾ ਦੀ ਇੱਜ਼ਤ ਕਰਕੇ ਹੀ ਅਸੀਂ ਜੀਵਨ ਵਿਚ ਚੰਗਾ ਮੁਕਾਮ ਹਾਸਿਲ ਕਰ ਸਕਦੇ ਹਾਂ। 
ਉਨਾਂ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਇਨਸਾਨ ਨੂੰ ਆਦਰਸ਼ ਨਾਗਰਿਕ ਅਤੇ ਚੰਗੇ ਮਨੁੱਖ ਬਣਾਉਣਾ ਹੈ। ਇਸ ਮੌਕੇ ਪ੍ਰਿੰਸੀਪਲ ਸੰਤੋਸ਼ ਬੋਪਾਰਾਏ, ਅਮਰਜੀਤ ਸਿੰਘ ਖਾਲਸਾ, ਆਰਤੀ, ਅਰਜਿੰਦਰ ਕੌਰ, ਰਵਿੰਦਰ ਕੌਰ, ਜਸਪ੍ਰੀਤ ਕੌਰ, ਗੀਤਾਂਜਲੀ, ਸ਼ਬਾਨਾ ਪ੍ਰਵੀਨ, ਹਰਪ੍ਰੀਤ ਕੌਰ, ਮਨਦੀਪ ਕੌਰ, ਰੇਖਾ, ਅਮਨਦੀਪ ਕੌਰ, ਪ੍ਰਵੀਨ ਕੌਰ, ਸੁਨੀਤਾ, ਮੋਨੀਕਾ ਰਾਣਾ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ ।