ਜਗਮਿੰਦਰ ਸਿੰਘ ਸਵਾਜਪੁਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ

ਪਟਿਆਲਾ, 14 ਮਈ - ਨੌਜਵਾਨ ਆਗੂ ਜਗਮਿੰਦਰ ਸਿੰਘ ਸਵਾਜਪੁਰ ਨੇ ਅੱਜ ਪਟਿਆਲਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਇਥੇ ਜ਼ਿਲ੍ਹਾ ਚੋਣ ਅਫਸਰ ਕੋਲ ਦਾਖਲ ਕੀਤੇ। ਉਨ੍ਹਾਂ ਦੇ ਭਰਾ ਜਤਵਿੰਦਰ ਸਿੰਘ ਨੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।

 ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਮਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਥ ਨਾਲ ਸਬੰਧਤ ਮੁੱਦਿਆਂ ਦੇ ਆਧਾਰ ’ਤੇ ਇਹ ਚੋਣ ਲੜਨਗੇ ਅਤੇ ਜੇਕਰ ਸੰਗਤਾਂ ਨੇ ਫਤਹਿ ਝੋਲੀ ਪਾਈ ਤਾਂ ਸੰਸਦ ਵਿਚ ਇਹ ਮੁੱਦੇ ਚੁੱਕ ਕੇ ਹੱਲ ਕਰਵਾਏ ਜਾਣਗੇ।