ਮਹਾਂਸਤੀ ਦਾਦੀ ਰਾਣੀ ਦੇ ਦਰਬਾਰ ਤੇ ਧਾਰਮਿਕ ਤੇ ਸੱਭਿਆਚਾਰਕ ਮੇਲਾ ਅੱਜ
ਮਾਹਿਲਪੁਰ 13 ਜੂਨ - ਮਹਾਂਸਤੀ ਪ੍ਰਬੰਧਕ ਕਮੇਟੀ, ਨੌਜਵਾਨ ਸਭਾ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਮੁੱਗੋਵਾਲ ਅਤੇ ਐਨ.ਆਰ.ਆਈ. ਵੀਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਘਾ ਗੋਤ ਨਾਲ ਸੰਬੰਧਿਤ ਬਾਬਾ ਦੇਵੀ ਦਿਆਲ ਉਰਫ ਨਾਂਗਾ ਬਾਵਾ ਅਤੇ ਬਾਵਾ ਗਿਆਨਪੁਰੀ ਜੀ ਨੂੰ ਸਮਰਪਿਤ ਚਾਰ ਦਿਨਾਂ ਸਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਅੱਜ ਮੰਦਰ ਮਹਾਂਸਤੀ ਦਾਦੀ ਰਾਣੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।

ਇਹ ਸ਼ੋਭਾ ਯਾਤਰਾ ਸਾਰੇ ਪਿੰਡ ਦੀ ਪਰਿਕਰਮਾ ਕਰਦੀ ਹੋਈ ਵਾਪਸ ਮੰਦਰ ਮਹਾਂਸਤੀ ਦਾਦੀ ਰਾਣੀ ਵਿਖੇ ਜਾ ਕੇ ਸਮਾਪਤ ਹੋਈ। ਸ਼ਰਧਾਲੂ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਲੰਗਰ ਲਗਾਏ ਗਏ। ਇਸ ਮੌਕੇ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਸੰਘਾ, ਜੋਗਾ ਸਿੰਘ, ਹਰਦੀਪ ਸਿੰਘ, ਰਘਵੀਰ ਸਿੰਘ, ਲੰਬੜਦਾਰ ਮਹਿੰਦਰ ਸਿੰਘ, ਗੁਰਜੀਤ ਸਿੰਘ ਜੀਤੀ, ਦਲਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਸਰਬਜੀਤ ਸਿੰਘ, ਮਾਸਟਰ ਸੁਰਿੰਦਰ ਕੁਮਾਰ ਸ਼ੈਂਕੀ, ਮਦਨ ਸਿੰਘ, ਲਖਵਿੰਦਰ ਸਿੰਘ ਸਮੇਤ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਕਮੇਟੀ ਪ੍ਰਧਾਨ ਬਲਵੀਰ ਸਿੰਘ ਸੰਘਾ ਅਤੇ ਜੋਗਾ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਲਾਨਾ ਮੇਲੇ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾਂ 11 ਜੂਨ ਨੂੰ ਸ੍ਰੀ ਰਾਮਾਇਣ ਅਤੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। 11 ਜੂਨ ਨੂੰ ਹੀ ਹਲਟ ਦੌੜਾ ਹੋਈਆਂ ਜਿਨਾਂ ਦੇ ਜੇਤੂਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਗਏ। 12 ਜੂਨ ਨੂੰ ਰਮਾਇਣ ਦੇ ਪਾਠ ਦੇ ਭੋਗ ਤੋਂ ਬਾਅਦ ਕਾਂਸ਼ੀ ਨਾਥ ਮਿਊਜੀਕਲ ਗਰੁੱਪ ਨੇ ਮਾਤਾ ਜੀ ਦੀ ਮਹਿਮਾ ਦਾ ਗੁਣ ਗਾਇਨ ਕੀਤਾ। 13 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸ਼ਾਮ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ।
ਉਹਨਾਂ ਦੱਸਿਆ ਕਿ ਪਿੰਡ ਦੀ ਪਰਿਕਰਮਾ ਕਰਦੀ ਹੋਈ ਇਸ ਸ਼ੋਭਾ ਯਾਤਰਾ ਵਿੱਚ ਗੋਪੀ ਰੁੜਕੀ ਨੇ ਮਹਾਮਾਈ ਦਾ ਗੁਣ ਗਾਇਨ ਕੀਤਾ। ਉਹਨਾਂ ਦੱਸਿਆ ਕਿ 14 ਜੂਨ ਨੂੰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਜਿਸ ਵਿੱਚ ਪ੍ਰਸਿੱਧ ਗਾਇਕ ਦੀਪ ਢਿੱਲੋਂ, ਜਸਮੀਨ ਜੱਸੀ ਅਤੇ ਹਾਰਫ ਚੀਮਾ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਚਾਰ ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਵਿੱਚ ਪਿੰਡ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਮਹਾਂਸਤੀ ਦਾਦੀ ਰਾਣੀ ਜੀ ਨੂੰ ਨਤਮਸਤਕ ਹੋ ਰਹੀਆਂ ਹਨ। ਮਾਤਾ ਜੀ ਦੇ ਲੰਗਰ ਅਟੁੱਟ ਚੱਲ ਰਹੇ ਹਨ।