ਕੁਨੈਲ ਵਿੱਚ ਜਨਮਸ਼ਟਮੀ ਮਨਾਈ
ਗੜ੍ਹਸ਼ੰਕਰ, 28 ਅਗਸਤ - ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਹੇਠ ਵਸੇ ਪਿੰਡ ਕੁਨੈਲ ਦੇ ਸ੍ਰੀ ਦੁਰਗਾ ਮਾਤਾ ਮੰਦਿਰ ਵਿੱਚ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਇੱਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਭਰੀ, ਮੰਦਰ ਦੇ ਪੁਜਾਰੀ ਹਿਤੇਸ਼ ਅਤੇ ਰਾਜੂ ਪੁਜਾਰੀ ਵੱਲੋਂ ਪੂਜਾ ਅਰਚਨਾ ਕਰਨ ਉਪਰੰਤ ਸਮਾਗਮ ਦੀ ਆਰੰਭਤਾ ਕਰਵਾਈ ਗਈ।

ਇਸ ਮੌਕੇ ਮੰਦਿਰ ਕਮੇਟੀ ਤੋਂ ਪ੍ਰਧਾਨ ਲਲਿਤ ਸੋਨੀ ਲੱਕੀ ਅਤੇ ਹੋਰ ਕਮੇਟੀ ਮੈਂਬਰਾਂ ਨੇ ਆਏ ਹੋਏ ਸ਼ਰਧਾਲੂਆਂ ਨੂੰ ਪ੍ਰਸ਼ਾਦ ਭੇਂਟ ਕੀਤਾ।ਸਮਾਗਮ ਦੌਰਾਨ ਬੱਚਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦੇ ਹੋਏ ਸਮਾਗਮ ਨੂੰ ਹੋਰ ਵੀ ਜਿਆਦਾ ਆਕਰਸ਼ਿਤ ਬਣਾ ਦਿੱਤਾ।