
ਆਪ ਦੀ ਸਰਕਾਰ, ਆਪ ਦੇ ਦੁਆਰ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ - ਚੇਅਰਮੈਨ ਡਾ ਬਖਸ਼ੀ
ਮਾਹਿਲਪਰ ( 7 ਫਰਵਰੀ ) - ਪੰਜਾਬ ਵਾਸੀਆਂ ਨੂੰ ਉਨ੍ਹਾ ਦੇ ਬੂਹੇ ਉੱਤੇ ਜਾਕੇ ਸਰਕਾਰੀ ਸੇਵਾਵਾ ਮੁੱਹਈਆ ਕਰਵਾਉਣ ਲਈ ਇਕ ਹੋਰ ਨਾਗਰਿਕ ਕੇਂਦਰ ਉਪਰਾਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਵੱਲੋ ਕਰਨਾ ਸ਼ਲਾਘਾਯੋਗ ਹੈ, ਆਪ ਦੀ ਸਰਕਾਰ,ਆਪ ਦੇ ਦੁਆਰ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ਹੈ।
ਮਾਹਿਲਪਰ ( 7 ਫਰਵਰੀ ) - ਪੰਜਾਬ ਵਾਸੀਆਂ ਨੂੰ ਉਨ੍ਹਾ ਦੇ ਬੂਹੇ ਉੱਤੇ ਜਾਕੇ ਸਰਕਾਰੀ ਸੇਵਾਵਾ ਮੁੱਹਈਆ ਕਰਵਾਉਣ ਲਈ ਇਕ ਹੋਰ ਨਾਗਰਿਕ ਕੇਂਦਰ ਉਪਰਾਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਵੱਲੋ ਕਰਨਾ ਸ਼ਲਾਘਾਯੋਗ ਹੈ, ਆਪ ਦੀ ਸਰਕਾਰ,ਆਪ ਦੇ ਦੁਆਰ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਡਾ.ਹਰਮਿੰਦਰ ਬਖਸ਼ੀ ਨੇ ਸੈਲਾ ਖੁਰਦ ਦੇ ਕੈਂਪ ਵਿਚ ਪਹੁੰਚੇ ਆਮ ਨਾਗਰਿਕਾਂ ਨਾਲ ਗੱਲਬਾਤ ਦੌਰਾਨ ਕੀਤਾ। ਚੇਅਰਮੈਨ ਡਾ.ਬਖਸ਼ੀ ਨੇ ਅੱਜ ਦੇ ਦਿਨ ਨੂੰ ਸੂਬੇ ਦੇ ਇਤਿਹਾਸ ਲਈ ਯਾਦਗਾਰੀ ਦਿਨ ਦੱਸਿਆ, ਕਿਉਂਕਿ ਅੱਜ ਤੋ ਸਰਕਾਰੀ ਅਧਿਕਾਰੀ ਖੁਦ ਲੋਕਾ ਕੋਲ ਜਾਕੇ ਸੇਵਾਵਾ ਦੇਣਗੇ।
