ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਮੌੜ ਮੰਡੀ - ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮੌੜ ਵਿੱਚ ਜਨਮ ਅਸਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਇਸ ਸ਼ੁਭ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿੱਚ ਬੱਚੇ ਬੁੱਢੇ ਬਜੁਰਗ ਤੇ ਨੌਜਵਾਨ ਸਭ ਸ਼ਾਮਿਲ ਹੋਏ। ਸ਼ੋਭਾ ਯਾਤਰਾ ਵਿੱਚ ਬੈਡ ਬਾਜੇ ਤੋ ਇਲਾਵਾ ਸੁੰਦਰ ਝਾਕੀਆਂ ਦੇਖਣ ਯੋਗ ਸਨ ਜਿਸਨੂੰ ਫੁੱਲਾਂ ਤੇ ਰੰਗ ਬਰੰਗੀਆਂ ਲਾਈਟਾਂ ਨਾਲ ਸ਼ਿੰਗਾਰਿਆ ਹੋਇਆ ਸੀ।

ਮੌੜ ਮੰਡੀ - ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮੌੜ ਵਿੱਚ ਜਨਮ ਅਸਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਇਸ ਸ਼ੁਭ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿੱਚ ਬੱਚੇ ਬੁੱਢੇ ਬਜੁਰਗ ਤੇ ਨੌਜਵਾਨ ਸਭ ਸ਼ਾਮਿਲ ਹੋਏ। ਸ਼ੋਭਾ ਯਾਤਰਾ ਵਿੱਚ ਬੈਡ ਬਾਜੇ ਤੋ ਇਲਾਵਾ ਸੁੰਦਰ ਝਾਕੀਆਂ ਦੇਖਣ ਯੋਗ ਸਨ ਜਿਸਨੂੰ ਫੁੱਲਾਂ ਤੇ ਰੰਗ ਬਰੰਗੀਆਂ ਲਾਈਟਾਂ ਨਾਲ ਸ਼ਿੰਗਾਰਿਆ ਹੋਇਆ ਸੀ। ਸ਼ੋਭਾ ਯਾਤਰਾ ਸ਼੍ਰੀ ਕਰਿਸ਼ਨਾ ਮੰਦਿਰ ਤੋ ਸ਼ੁਰੂ ਹੋ ਕੇ ਗਲੀਆਂ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਸ਼ਿਰੀ ਗੀਤਾ ਭਵਨ ਵਿਖੇ ਪਹੁੰਚੀ ਜਿੱਥੇ ਭਗਤਾਂ ਨੇ ਮੱਥਾ ਟੇਕਿਆ। ਪ੍ਰਭੂ ਦੇ ਰੰਗ ਵਿੱਚ ਰੰਗੇ ਭਗਤ ਭਜਨ ਦੀ ਮਸਤੀ ਚ ਨੱਚਦੇ ਗਾਉਦੇ ਹੋਏ ਨਾਲ ਨਾਲ ਤੁਰੇ ਆ ਰਹੇ ਸਨ। ਰਸਤੇ ਵਿੱਚ ਦੁਕਾਨਦਾਰ ਭਰਾਵਾਂ ਵਲੋਂ ਤਰਾ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ।ਸ਼ੋਭਾ ਯਾਤਰਾ ਦੁਬਾਰਾ ਕਰਿਸ਼ਨਾ ਮੰਦਿਰ ਆਕੇ ਸਮਾਪਤ ਹੋਈ।