ਐਸ.ਜੀ.ਪੀ.ਸੀ. ਦੀਆਂ ਵੋਟਾਂ ਬਨਵਾਉਣ ਲਈ ਮਹਿਲਾ ਸਿੱਖ ਬਿਨੈਕਾਰਾਂ ਲਈ ਰਜਿਸਟਰੇਸ਼ਨ ਫਾਰਮਾਂ 'ਤੇ ਫੋਟੋਆਂ ਲਾਉਣੀਆਂ ਲਾਜ਼ਮੀ ਨਹੀਂ: ਜ਼ਿਲ੍ਹਾ ਚੋਣ ਅਫ਼ਸਰ
ਐੱਸ.ਏ.ਐੱਸ. ਨਗਰ, 19 ਅਗਸਤ:- ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਦੀਆਂ ਵੋਟਾਂ ਬਨਵਾਉਣ ਲਈ ਮਹਿਲਾ ਸਿੱਖ ਬਿਨੈਕਾਰਾਂ ਵਾਸਤੇ ਰਜਿਸਟਰੇਸ਼ਨ ਫਾਰਮਾਂ 'ਤੇ ਫੋਟੋਆਂ ਲਾਉਣੀਆਂ ਹੁਣ ਲਾਜ਼ਮੀ ਨਹੀਂ ਹਨ।

ਇਹ ਵੋਟਾਂ ਬਨਵਾਉਣ ਲਈ ਰਜਿਸਟਰੇਸ਼ਨ ਫਾਰਮ ਨਗਰ ਪੰਚਾਇਤ/ਨਗਰ ਕੌਂਸਲ/ ਨਗਰ ਨਿਗਮ ਦਫ਼ਤਰ, ਸਬੰਧਤ ਪਟਵਾਰੀਆਂ ਤੇ ਐੱਸ.ਡੀ.ਐੱਮ ਦਫਤਰਾਂ ਵਿਖੇ 15 ਸਤੰਬਰ 2024 ਤਕ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਪੱਤਰ ਮੁਤਾਬਕ ਫੀਲਡ ਵਿੱਚੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਕੁਝ ਮਹਿਲਾ ਸਿੱਖ ਵੋਟਰਾਂ ਰਜਿਸਟਰੇਸ਼ਨ ਫਾਰਮਾਂ ਉੱਤੇ ਆਪਣੀਆਂ ਫੋਟੋਆਂ ਲਾਉਣ ਸਬੰਧੀ ਝਿਜਕਦੀਆਂ ਹਨ।
ਇਸ ਲਈ ਮਹਿਲਾਵਾਂ ਲਈ ਇਨ੍ਹਾਂ ਫਾਰਮਾਂ ਉੱਤੇ ਫੋਟੋਆਂ ਲਾਉਣ ਨੂੰ ਆਪਸ਼ਨਲ ਕਰ ਦਿੱਤਾ ਗਿਆ ਹੈ। ਜੇਕਰ ਕੋਈ ਮਹਿਲਾ ਫਾਰਮ ਉੱਤੇ ਫੋਟੋ ਲਾਉਣਾ ਚਾਹੁੰਦੀ ਹੈ ਤਾਂ ਲਾ ਸਕਦੀ ਹੈ ਅਤੇ ਜੇਕਰ ਫੋਟੋ ਨਹੀਂ ਲਗਾਉਣਾ ਚਾਹੁੰਦੀ ਤਾਂ ਉਹ ਫਾਰਮ ਵੀ ਮਨਜ਼ੂਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਨ੍ਹਾਂ ਚੋਣਾਂ ਸਬੰਧੀ ਆਪਣੀਆਂ ਵੋਟਾਂ ਜ਼ਰੂਰ ਬਨਵਾਉਣ।