ਆਸ਼ਾ ਵਰਕਰਾ ਨੂੰ ਘੱਟੋ ਘੱਟ ਉਜਰਤ 26000 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ : ਮਹਿੰਦਰ ਕੁਮਾਰ ਬੱਡੋਆਣ
ਗੜ੍ਹਸ਼ੰਕਰ, 18 ਅਗਸਤ - ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਸੀਟੂ ਦੀ ਆਨਲਾਇਨ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਧਾਨ ਜੋਗਿੰਦਰ ਕੋਰ, ਮਹਿੰਦਰ ਕੁਮਾਰ ਬੱਡੋਆਣ, ਬਿੰਦਰਪਾਲ ਕੋਰ, ਸੁਰਜੀਤ ਕੋਰ, ਨੀਲਮ ਭਰੋਵਾਲ, ਮਨਜੀਤ ਸੈਲਾ ਲਛਮੀਦੇਵੀ, ਸੁਰਿੰਦਰ ਕੋਰ, ਗਿਆਨ ਕੋਰ, ਬਲਵਿੰਦਰ ਕੋਰ, ਪਾਹਲੇਵਾਲ ਸ਼ਾਮਲ ਹੋਏ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ 22 ਅਗਸਤ ਨੂੰ ਆਸ਼ਾ ਵਰਕਰਾ ਫੈਸਿਲੀਟੇਟਰ ਵਰਕਰਾ ਦੀਆ ਮੰਗਾ ਦਾ ਇੱਕ ਮੰਗ ਪੱਤਰ ਹਲਕੇ ਦੇ ਮੈਬਰ ਪਾਰਲੀਮੈਟ ਰਾਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਜਾਵੇਗਾ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਇਹਨਾ ਵਰਕਰਾ ਨੂੰ ਸਰਕਾਰੀ ਮੁਲਾਜ਼ਮ ਬਣਾਇਆ ਜਾਵੇ।
ਉਨ੍ਹਾਂ ਕਿਹਾ ਨਹੀ ਤਾਂ ਉਹਨਾ ਚਿਰ ਘੱਟੋ ਘੱਟ ਉਜਰਤ 26000 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ 2500 ਰੁਪਏ ਮਾਣ ਭੱਤਾ ਬਹੁਤ ਘੱਟ ਹੈ, ਕੇਰਲਾ ਪਾਡੀਚਰੀ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ।ਕੇਰਲਾ 12000 ਪਾਡੀਚਰੀ 10000 ਰੁਪਏ ਪ੍ਰਤੀ ਮਹੀਨਾ ਸਰਕਾਰਾ ਦੇ ਰਹੀਆ ਹਨ ਅਤੇ ਜੋ ਮੁੰਖ ਮੰਤਰੀ ਨੇ 62 ਸਾਲ ਦੀ ਉਮਰ ਦੀ ਹੱਦ ਦਾ ਫੈਸਲਾ ਕੀਤਾ ਹੈ ਉਸ ਨੂੰ ਲਾਗੂ ਕੀਤਾ ਜਾਵੇ ਜਿਹਨਾ ਵਰਕਰਾ ਤੋ 58 ਸਾਲ ਉਮਰ ਪਾਰ ਕੀਤੀ ਹੈ ਗੰੁਮਰਾਹ ਕਰਕੇ ਅਸਤੀਫੇ ਲਏ ਹਨ, ਉਹਨਾ ਨੂੰ ਬਹਾਲ ਕਰਕੇ ਉਹਨਾ ਨੂੰ ਮਾਣ ਭੱਤਾ ਦਿੱਤਾ ਜਾਵੇ ਨਹੀ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।
ਇਸੇ ਤਰਾ ਪੱਛਮੀ ਬੰਗਾਲ ਅੰਦਰ ਯੂਨੀਅਰ ਡਾਕਟਰ ਨਾਲ ਰੈਪ ਕਰਕੇ ਕਤਲ ਕੀਤਾ ਹੈ 21 ਅਗਸਤ ਨੂੰ ਸੀਟੂ ਵਲੋ ਮਮਤਾ ਸਰਕਾਰ ਵਿਰੁਧ ਪੋ੍ਟੈਸਟ ਅਤੇ ਪੁਤਲਾ ਫੂਕਿਆ ਜਾਵੇਗਾ ਦੋਸ਼ੀਆ ਨੂੰ ਫਾਹੇ ਲਾਉਣ ਦੀ ਮੰਗ ਕੀਤੀ ਜਾਵੇਗੀ।