ਮੰਤਰੀ ਅਨਮੋਲ ਗਗਨ ਮਾਨ ਦੇ ਦਫ਼ਤਰ ਬਾਹਰ ਲੱਗਦੇ ਧਰਨਿਆਂ ਤੋਂ ਲੋਕ ਪ੍ਰੇਸ਼ਾਨ:-ਢਿੱਲੋਂ

ਮੋਹਾਲੀ 17 ਅਗਸਤ:- ਕੰਵਲਜੀਤ ਸਿੰਘ ਢਿੱਲੋਂ ਪ੍ਰਧਾਨ ਵਾਰਡ ਨੰਬਰ 8 ਸ਼੍ਰੋਮਣੀ ਅਕਾਲੀ ਦਲ ਖਰੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਬਣੇ ਸੀ ਉਦੋਂ ਖਰੜ ਵਿੱਚ ਧਰਨੇ ਲੱਗਣ ਲੱਗ ਗਏ ਸੀ। ਉਸ ਸਮੇਂ ਵੀ ਲੋਕ ਪ੍ਰੇਸ਼ਾਨ ਹੁੰਦੇ ਸੀ ਹੁਣ ਆਮ ਆਦਮੀ ਪਾਰਟੀ ਤੋਂ ਐਮ ਐਲ ਏ/ ਮੰਤਰੀ ਅਨਮੋਲ ਮਾਨ ਦਾ ਦਫਤਰ ਨਿੱਝਰ ਚੌਂਕ ਕੋਲ ਹੋਣ ਕਰਕੇ ਸੜਕ ਉਪਰ ਧਰਨੇ ਲੱਗਦੇ ਹਨ। ਕੱਲ੍ਹ ਬਿਜਲੀ ਬੋਰਡ ਦੇ ਕੱਚੇ ਕਾਮਿਆਂ ਵੱਲੋਂ ਧਰਨਾ ਲਗਾਇਆ ਗਿਆ ਸੀ। ਉਹ ਧਰਨਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੀਟਿੰਗ ਦਾ ਹਵਾਲਾ ਦੇਕੇ ਚੱਕ ਦਿੱਤਾ ਗਿਆ।

ਮੋਹਾਲੀ 17 ਅਗਸਤ:- ਕੰਵਲਜੀਤ ਸਿੰਘ ਢਿੱਲੋਂ ਪ੍ਰਧਾਨ ਵਾਰਡ ਨੰਬਰ 8 ਸ਼੍ਰੋਮਣੀ ਅਕਾਲੀ ਦਲ ਖਰੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਬਣੇ ਸੀ ਉਦੋਂ ਖਰੜ ਵਿੱਚ ਧਰਨੇ ਲੱਗਣ ਲੱਗ ਗਏ ਸੀ। ਉਸ ਸਮੇਂ ਵੀ ਲੋਕ ਪ੍ਰੇਸ਼ਾਨ ਹੁੰਦੇ ਸੀ
ਹੁਣ ਆਮ ਆਦਮੀ ਪਾਰਟੀ ਤੋਂ ਐਮ ਐਲ ਏ/ ਮੰਤਰੀ ਅਨਮੋਲ ਮਾਨ ਦਾ ਦਫਤਰ ਨਿੱਝਰ ਚੌਂਕ ਕੋਲ ਹੋਣ ਕਰਕੇ ਸੜਕ ਉਪਰ ਧਰਨੇ ਲੱਗਦੇ ਹਨ। ਕੱਲ੍ਹ ਬਿਜਲੀ ਬੋਰਡ ਦੇ ਕੱਚੇ ਕਾਮਿਆਂ ਵੱਲੋਂ ਧਰਨਾ ਲਗਾਇਆ ਗਿਆ ਸੀ। ਉਹ ਧਰਨਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੀਟਿੰਗ ਦਾ ਹਵਾਲਾ ਦੇਕੇ ਚੱਕ ਦਿੱਤਾ ਗਿਆ।
ਅੱਜ ਕਿਸਾਨ ਜਥੇਬੰਦੀਆਂ ਨੇ ਮੈਡਮ ਅਨਮੋਲ ਗਗਨ ਮਾਨ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਸਿਰਫ਼ ਤੇ ਸਿਰਫ਼ ਮੈਡਮ ਦਾ ਦਫਤਰ ਹਾਈਵੇ ਤੇ ਹੋਣ ਕਰਕੇ ਜਨਤਾ ਪ੍ਰੇਸ਼ਾਨ ਹੋ ਰਹੀ ਹੈ। ਇਸ ਲਈ ਇਹ ਦਫ਼ਤਰ ਹਾਈਵੇ ਦੀ ਵਜਾਏ ਕਿਸੇ ਹੋਰ ਏਰੀਆ ਵਿੱਚ ਬਣਨਾ ਚਾਹੀਦਾ ਹੈ। ਜਿਵੇਂ ਪਹਿਲਾਂ ਚੰਡੀਗੜ੍ਹ ਦੇ ਮਟਕਾ ਚੌਂਕ ਤੇ ਧਰਨੇ ਲੱਗਦੇ ਸੀ ਉਦੋਂ ਉੱਥੇ ਟ੍ਰੈਫਿਕ ਦਾ ਬਹੁਤ ਜਾਮ ਲੱਗਦਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਧਰਨੇ ਲਗਾਉਣ ਲਈ ਸੈਕਟਰ 25 ਸ਼ਮਸ਼ਾਨ ਘਾਟ ਕੋਲ ਪੱਕੀ ਜਗ੍ਹਾ ਦੇ ਦਿੱਤੀ ਹੈ। ਇਸੇ ਤਰ੍ਹਾਂ ਮੇਰੇ ਵੱਲੋਂ ਮੰਤਰੀ ਅਨਮੋਲ ਗਗਨ ਮਾਨ ਜੀ ਨੂੰ ਬੇਨਤੀ ਹੈ ਕਿ ਆਪਣਾ ਦਫ਼ਤਰ ਕਿਸੇ ਹੋਰ ਜਗ੍ਹਾ ਬਦਲ ਲਵੋ।