ਨਾਗਪਾਲ ਨਰਸਿੰਗ ਹੋਮ ਵਿੱਚ ਖੂਨਦਾਨ ਕੈਂਪ ਲਗਾਇਆ, 70 ਯੂਨਿਟ ਕੀਤੇ ਦਾਨ
ਗੜਸ਼ੰਕਰ, 4 ਅਗਸਤ - ਸੰਤ ਗੁਰਮੇਲ ਸਿੰਘ ਬਲੱਡ ਸੈਂਟਰ, ਬਲਾਚੌਰ ਦੀ ਟੀਮ ਦੇ ਸਹਿਯੋਗ ਨਾਲ ਨਾਗਪਾਲ ਨਰਸਿੰਗ ਹੋਮ ਗੜਸ਼ੰਕਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 70 ਯੂਨਿਟ ਖੂਨ ਇਕੱਠਾ ਕੀਤਾ ਗਿਆ ।
ਗੜਸ਼ੰਕਰ, 4 ਅਗਸਤ - ਸੰਤ ਗੁਰਮੇਲ ਸਿੰਘ ਬਲੱਡ ਸੈਂਟਰ, ਬਲਾਚੌਰ ਦੀ ਟੀਮ ਦੇ ਸਹਿਯੋਗ ਨਾਲ ਨਾਗਪਾਲ ਨਰਸਿੰਗ ਹੋਮ ਗੜਸ਼ੰਕਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 70 ਯੂਨਿਟ ਖੂਨ ਇਕੱਠਾ ਕੀਤਾ ਗਿਆ ।
ਡਾਕਟਰ ਆਤਮਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਪਹੁੰਚੇ।
ਉਹਨਾਂ ਦੱਸਿਆ ਕਿ ਕੈਂਪ ਦੌਰਾਨ ਹਰਜੀਤ ਸਿੰਘ ਨਾਗਪਾਲ, ਤਰਲੋਕ ਸਿੰਘ ਨਾਗਪਾਲ, ਐਡਵੋਕੇਟ ਸੁਖ ਨਾਗਪਾਲ, ਜੇਪੀ ਸਿੰਘ, ਕਿਸ਼ਨ ਸਿੰਘ ਬੱਧਣ, ਰਵਿੰਦਰ ਚੌਧਰੀ ਕੁਨੈਲ, ਸੁਰਿੰਦਰ ਸਿੰਘ ਦਾਰਾਪੁਰੀ, ਕੁਲਦੀਪ ਸਿੰਘ, ਸਾਜਨ ਅਤੇ ਬਲੱਡ ਬੈਂਕ ਤੋਂ ਬਜਰੰਗ ਕੁਮਾਰ ਆਪਣੀ ਟੀਮ ਸਹਿਤ ਪਹੁੰਚੇ।
ਤਰਲੋਕ ਸਿੰਘ ਨਾਗਪਾਲ ਨੇ ਇਸ ਮੌਕੇ ਸਮੂਹ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।