गर्भावस्था के दौरान गर्भवती महिलाओं में मधुमेह गंभीर चिंता का विषय: सिविल सर्जन डॉ.जसप्रीत कौर

ਨਵਾਂਸ਼ਹਿਰ, :- ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕ ਦਿਨਾ ਗੈਸਟੇਸ਼ਨਲ ਡਾਈਬਟਿਕ ਮਲਾਇਟਸ (ਜੀ.ਡੀ.ਐੱਮ.) ਵਿਸ਼ੇ ’ਤੇ ਟ੍ਰੇਨਿੰਗ ਕਰਵਾਈ ਗਈ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਏ.ਐੱਨ.ਐੱਮਜ਼ ਨੇ ਹਿੱਸਾ ਲਿਆ।

ਨਵਾਂਸ਼ਹਿਰ, :- ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕ ਦਿਨਾ ਗੈਸਟੇਸ਼ਨਲ ਡਾਈਬਟਿਕ ਮਲਾਇਟਸ (ਜੀ.ਡੀ.ਐੱਮ.) ਵਿਸ਼ੇ ’ਤੇ ਟ੍ਰੇਨਿੰਗ ਕਰਵਾਈ ਗਈ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਏ.ਐੱਨ.ਐੱਮਜ਼ ਨੇ ਹਿੱਸਾ ਲਿਆ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਵਿਚ ਸ਼ੂਗਰ ਦੀ ਬਿਮਾਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਵਿਚ ਸ਼ੂਗਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਜਿਸਦਾ ਕਾਰਨ ਪਰਿਵਾਰ ਵਿਚ ਸ਼ੂਗਰ ਦਾ ਪਿਛੋਕੜ ਹੋਣਾ, ਔਰਤ ਦੀ 30 ਸਾਲ ਦੀ ਉਮਰ ਵਿਚ ਪਹਿਲੀ ਵਾਰ ਗਰਭਵਤੀ ਹੋਣਾ, ਮੋਟਾਪਾ ਅਤੇ ਮੁਰਦਾ ਪੈਦਾਇਸ਼ ਵਰਗੀਆਂ ਸਥਿਤੀਆਂ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ੂਗਰ ਪੀੜਤ ਔਰਤਾਂ ਵਿੱਚ ਜ਼ਿਆਦਾ ਵਜ਼ਨ ਵੱਧਣਾ, ਜ਼ਿਆਦਾ ਥਕਾਵਟ, ਪਿਆਸ ਲੱਗਣਾ, ਵਾਰ-ਵਾਰ ਭੁੱਖ ਲੱਗਣਾ, ਸਰੀਰ 'ਚ ਖੁੱਜਲੀ ਹੋਣਾ ਅਤੇ ਕਮਜ਼ੋਰੀ ਮਹਿਸੂਸ ਹੋਣ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ।
ਇਸ ਮੌਕੇ ਡਾ ਰਿਤਿਕਾ, ਗਾਈਨਾਕੋਲੋਜਿਸਟ ਨੇ ਦੱਸਿਆ ਕਿ ਗਰਭਵਤੀ ਔਰਤਾਂ ਦਾ 24-28 ਹਫਤੇ ਦੀ ਗਰਭ ਅਵਸਥਾ ਦੌਰਾਨ ਸ਼ੂਗਰ ਲੈਵਲ ਚੈੱਕ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਲੈਵਲ ਵਧਣ ਦੀ ਸੂਰਤ ਵਿਚ ਗਰਭਵਤੀ ਔਰਤਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਆਪਣੀਆ ਖਾਣ-ਪੀਣ ਦੀਆਂ ਆਦਤਾਂ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਹਲਕੀ ਸੈਰ ਕਰਨੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਦਾ ਸਮੇਂ ਸਿਰ ਇਲਾਜ ਨਾ ਹੋਣ 'ਤੇ ਔਰਤ ਵਿਚ ਹਾਈ ਬੱਲਡ ਪ੍ਰੈਸ਼ਰ, ਬੱਚੇ ਦਾ ਆਕਾਰ ਵੱਡਾ ਹੋਣਾ, ਬੱਚੇ ਦਾ ਵੱਡਾ ਆਕਾਰ ਹੋਣ ਕਾਰਨ ਨਾਰਮਲ ਡਲਿਵਰੀ ਦੀ ਥਾਂ ਸੁਜੇਰੀਅਨ ਨਾਲ ਬੱਚਾ ਪੈਦਾ ਹੋਣਾ, ਗੁਪਤ ਅੰਗਾਂ ਦੀ ਅਲਰਜੀ, ਬੱਚੇ ਦੀ ਗਰਭ ਵਿਚ ਮੌਤ, ਨਵਜੰਮੇ ਹੋਏ ਬੱਚੇ ਨੂੰ ਸਾਹ ਸਬੰਧੀ ਸਮੱਸਿਆਵਾਂ, ਬੱਚੇ ਦੇ ਸਰੀਰ ਦੇ ਅੰਗ ਪੂਰੀ ਤਰ੍ਹਾਂ ਵਿਕਸਿਤ ਨਾ ਹੋਣਾ, ਬੱਚਿਆਂ ਵਿਚ ਸ਼ੂਗਰ ਆਦਿ ਦੀਆਂ ਸੱਮਸਿਆਵਾਂ ਆਦਿ ਹੋ ਸਕਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਰਬਰਿੰਦਰ ਸਿੰਘ ਸੇਠੀ,  ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।