ਭੀਮ ਰਾਓ ਅੰਬੇਦਕਰ ਜਨਮ ਦਿਵਸ ਸਮਾਗਮ ਵਿੱਚ ਵੱਧ ਵਿੱਦਿਆ ਗ੍ਰਹਿਣ ਕਰਨ 'ਤੇ ਜ਼ੋਰ

ਮੰਡੀ ਗੋਬਿੰਦਗੜ੍ਹ, 19 ਅਪ੍ਰੈਲ - ਦੇਸ਼ ਭਗਤ ਯੂਨੀਵਰਸਿਟੀ ਵਿੱਚ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਨੂੰ ਸਮਰਪਿਤ ਮਾਨਵ ਜਾਗ੍ਰਿਤੀ ਸੰਮੇਲਨ ਅਤੇ ਸਿੱਖਿਆ ਸੈਮੀਨਾਰ ਕਰਵਾਇਆ ਗਿਆ | ਇਹ ਪ੍ਰੋਗਰਾਮ ਡਾ: ਭੀਮ ਰਾਓ ਅੰਬੇਦਕਰ ਜਾਗ੍ਰਿਤੀ ਵੈਲਫੇਅਰ ਸੁਸਾਇਟੀ ਅਮਲੋਹ ਦੀ ਪੇਸ਼ਕਸ਼ ਸੀ | ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ ਸਾਬਕਾ ਕੌਂਸਲਰ ਹਰਵਿੰਦਰ ਵਾਲੀਆ ਸਨ। ਇਸ ਪ੍ਰੋਗਰਾਮ ਵਿੱਚ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦੇ ਸੇਵਾਦਾਰ ਸੰਤ ਬਾਬਾ ਮਲਕੀਤ ਨਾਥ ਜੀ, ਸੰਤ ਬਾਬਾ ਨਛੱਤਰ ਨਾਥ ਸ਼ੇਰਗਿੱਲ ਅਤੇ ਵਿਸ਼ੇਸ਼ ਮਹਿਮਾਨ ਡੀ.ਬੀ.ਯੂ. ਦੇ ਚਾਂਸਲਰ ਡਾ. ਜ਼ੋਰਾ ਸਿੰਘ, ਡਾ. ਕੁਲਭੂਸ਼ਨ, ਪ੍ਰੋ. ਹਰਨੇਕ ਸਿੰਘ ਹਾਜ਼ਰ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਐਸ. ਗਾਮੀ ਕਲਿਆਣ, ਸਰਪੰਚ ਦਰਸ਼ਨ ਸਿੰਘ ਮੈਣ, ਵਿੱਕੀ ਪਰੋਚਾ ਧੂਰੀ, ਵਿਜੇ ਕੌਸ਼ਲ, ਹਰਬੰਸ ਸਿੰਘ, ਜਗਰੂਪ ਸਿੰਘ, ਗੁਰਪਾਲ ਸਿੰਘ, ਪ੍ਰਮੋਦ ਕੁਮਾਰ, ਦਵਿੰਦਰ, ਨਰੇਸ਼ ਵੈਦ, ਰਾਕੇਸ਼ ਬਹਾਦਰ, ਰੀਨਾ ਵਾਲਮੀਕੀ, ਅਮਰੀਕ ਸਿੰਘ ਬੰਗੜ, ਕਰਨ ਢੰਡ ਨੇ  ਡਾ. ਭੀਮ ਰਾਓ ਦੇ ਜੀਵਨ ਅਤੇ ਸਮਾਜ ਨੂੰ ਦੇਣ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬਾਬਾ ਨਛੱਤਰ ਸ਼ੇਰਗਿੱਲ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਵਿੱਦਿਆ ਗ੍ਰਹਿਣ ਕਰਨੀ ਚਾਹੀਦੀ ਹੈ। ਇਸ ਦਾ ਇਹ ਲਾਭ ਹੋਵੇਗਾ ਕਿ ਸਾਨੂੰ ਆਪਣੇ ਹੱਕ ਹਾਸਲ ਕਰਨ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਹਰ ਪਿੰਡ ਤਕ ਪਹੁੰਚਾਉਣ ’ਤੇ ਜ਼ੋਰ ਦਿੱਤਾ। ਹਰਵਿੰਦਰ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਲੋੜਵੰਦ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਪੂਰੀਆਂ ਕਰਦੀ ਹੈ। ਉਨ੍ਹਾਂ ਡੀ.ਬੀ.ਯੂ. ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਡੀਬੀਯੂ ਦੇ ਵਾਈਸ ਪ੍ਰੈਜ਼ੀਡੈਂਟ ਡਾ: ਹਰਸ਼ ਸਦਾਵਰਤੀ ਨੇ ਸੰਤ ਸਮਾਜ ਦਾ ਸਵਾਗਤ ਕੀਤਾ। ਉਨ੍ਹਾਂ ਯੂਨੀਵਰਸਿਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਟੇਜ ਦਾ ਸੰਚਾਲਨ ਜਰਨੈਲ ਸਿੰਘ ਸਹੋਤਾ ਨੇ ਕੀਤਾ। ਰਾਕੇਸ਼ ਬਹਾਦਰ ਨੇ ਸਭਨਾਂ ਦਾ ਧੰਨਵਾਦ ਕੀਤਾ।