
ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਬੀੜ ਸੁਸਾਇਟੀ ਬਲਾਚੌਰ ਨੇ ਡਿਪਟੀ ਕਮਿਸ਼ਨਰ ਤੋਂ ਪਿੰਡ ਟਕਾਰਲਾ ਵਿੱਚ ਮੰਗਿਆ ਯੋਗ ਸਥਾਨ
ਨਵਾਂਸ਼ਹਿਰ, 31 ਜੁਲਾਈ - ਬੀੜ ਸੁਸਾਇਟੀ ਬਲਾਚੌਰ ਅਤੇ ਗਊ ਸੇਵਾ ਸੰਸਥਾ ਬਲਾਚੌਰ ਦੇ ਮੈਂਬਰਾਂ ਵੱਲੋਂ ਅਮਨ ਵਰਮਾ ਅਤੇ ਪੰਡਿਤ ਸ਼ਿਵ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨਵਜੋਤ ਸਿੰਘ ਰੰਧਾਵਾ ਨੂੰ ਦਿੱਤੇ ਇੱਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਬਲਾਚੌਰ ਤਹਿਸੀਲ ਦੇ ਪਿੰਡ ਟਕਾਰਲਾ ਵਿੱਚ ਇਲਾਕੇ ਦੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਲਈ ਢੁੱਕਵੀਂ ਥਾਂ ਦਿੱਤੀ ਜਾਵੇ। ਅਮਨ ਵਰਮਾ ਅਤੇ ਸ਼ਿਵ ਸ਼ਰਮਾ ਨੇ ਦੱਸਿਆ ਕਿ ਬਲਾਚੌਰ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਬੇਸਹਾਰਾ ਪਸ਼ੂਆਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ।
ਨਵਾਂਸ਼ਹਿਰ, 31 ਜੁਲਾਈ - ਬੀੜ ਸੁਸਾਇਟੀ ਬਲਾਚੌਰ ਅਤੇ ਗਊ ਸੇਵਾ ਸੰਸਥਾ ਬਲਾਚੌਰ ਦੇ ਮੈਂਬਰਾਂ ਵੱਲੋਂ ਅਮਨ ਵਰਮਾ ਅਤੇ ਪੰਡਿਤ ਸ਼ਿਵ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨਵਜੋਤ ਸਿੰਘ ਰੰਧਾਵਾ ਨੂੰ ਦਿੱਤੇ ਇੱਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਬਲਾਚੌਰ ਤਹਿਸੀਲ ਦੇ ਪਿੰਡ ਟਕਾਰਲਾ ਵਿੱਚ ਇਲਾਕੇ ਦੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਲਈ ਢੁੱਕਵੀਂ ਥਾਂ ਦਿੱਤੀ ਜਾਵੇ।
ਅਮਨ ਵਰਮਾ ਅਤੇ ਸ਼ਿਵ ਸ਼ਰਮਾ ਨੇ ਦੱਸਿਆ ਕਿ ਬਲਾਚੌਰ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਬੇਸਹਾਰਾ ਪਸ਼ੂਆਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ।
ਉਹਨਾਂ ਦੱਸਿਆ ਕਿ ਬੀੜ ਸੁਸਾਇਟੀ ਜਿੱਥੇ ਬਲਾਚੌਰ ਦੇ ਇਲਾਕੇ ਵਿੱਚ ਸਾਂਝੀਆਂ ਥਾਵਾਂ ਤੇ ਪਿਛਲੇ ਲੰਬੇ ਅਰਸੇ ਤੋਂ ਪੌਦੇ ਲਗਾ ਕੇ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਵਿੱਚ ਲੱਗੀ ਹੋਈ ਹੈ ਉੱਥੇ ਨਾਲ ਹੀ ਪੰਡਿਤ ਸ਼ਿਵ ਸ਼ਰਮਾ ਦੀ ਅਗਵਾਈ ਹੇਠ ਇੱਕ ਵੱਡੀ ਟੀਮ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ, ਖਾਸ ਕਰਕੇ ਹਾਦਸਾ ਗ੍ਰਸਤ ਹੋ ਚੁੱਕੇ ਪਸ਼ੂਆਂ ਦੀ ਸੰਭਾਲ ਲਈ ਕੰਮ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਢੁਕਵਾਂ ਸਥਾਨ ਨਾ ਹੋਣ ਕਾਰਨ ਸੰਸਥਾ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਇਸ ਲਈ ਪਿੰਡ ਟਕਾਰਲਾ ਵਿੱਚ ਜੇਕਰ ਪ੍ਰਸ਼ਾਸਨ ਯੋਗ ਸਥਾਨ ਉਹਨਾਂ ਨੂੰ ਉਪਲਬਧ ਕਰਾ ਦੇਵੇ ਤਾਂ ਬੇਸਹਾਰਾ ਪਸ਼ੂਆਂ ਦੀ ਕਾਫੀ ਸੇਵਾ ਅਤੇ ਸੰਭਾਲ ਹੋ ਸਕਦੀ ਹੈ।
ਇਹ ਮੰਗ ਪੱਤਰ ਦੇਣ ਮੌਕੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਨਵਾਂਸ਼ਹਿਰ ਵੀ ਹਾਜ਼ਰ ਸਨ।
