
ਆਨਲਾਈਨ ਖਰੀਦਾਰੀ ਦੇ ਮੁਕਾਬਲੇ ਲਈ ਰਣਨੀਤੀ ਬਣਾਉਣ ਦੀ ਲੋੜ- ਨਰੇਸ਼ ਸਿੰਗਲਾ
ਪਟਿਆਲਾ, 25 ਮਈ - ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸਿੰਗਲਾ ਵੱਲੋਂ ਅੱਜ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਵਪਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਗਾਰਮੈਂਟ ਵਪਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਤੋਂ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ।
ਪਟਿਆਲਾ, 25 ਮਈ - ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸਿੰਗਲਾ ਵੱਲੋਂ ਅੱਜ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਵਪਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਗਾਰਮੈਂਟ ਵਪਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਤੋਂ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਚੇਅਰਮੈਨ ਸਿੰਗਲਾ ਅਤੇ ਪ੍ਰਧਾਨ ਮਨਤਾਰ ਸਿੰਘ ਮੱਕੜ ਨੇ ਕਿਹਾ ਕਿ ਆਨਲਾਈਨ ਖਰੀਦਾਰੀ ਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਅਹਿਮ ਰਣਨੀਤੀ ਬਣਾਉਣ ਦੀ ਲੋੜ ਹੈ। ਉਸ ਤੋਂ ਇਲਾਵਾ ਸੀਜ਼ਨ ਆਉਣ ਤੋਂ ਪਹਿਲਾ ਹੀ ਸੇਲਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਵਪਾਰੀਆਂ ਨੂੰ ਕੁਝ ਵੀ ਮੁਨਾਫ਼ਾ ਨਹੀਂ ਮਿਲਦਾ। ਇਹ ਫੈਸਲਾ ਕੀਤਾ ਗਿਆ ਕਿ ਸੀਜ਼ਨ ਤੋਂ ਪਹਿਲਾ ਸੇਲ ਨਾ ਲਗਾਈ ਜਾਵੇ l ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਰਿਟੇਲਰ ਦੁਕਾਨਦਾਰਾਂ ਨੂੰ ਕੁਝ ਰਾਹਤ ਦਿੱਤੀ ਜਾਵੇ, ਜਿਸਦੇ ਨਾਲ ਸਟਾਫ ਮੈਂਬਰ ਤੇ ਖ਼ੁਦ ਦੁਕਾਨਦਾਰ ਇਸ ਮੰਦੇ ਦੇ ਦੌਰ ਵਿੱਚ ਬਚ ਸਕਣ। ਫੈਕਟਰੀ ਮਾਲਕਾਂ ਨੂੰ ਸਹੀ ਟਾਈਮ 'ਤੇ ਮਾਲ ਦੀ ਪਹੁੰਚ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਤਾਂ ਜੋ ਸਹੀ ਸਮੇਂ 'ਤੇ ਮਾਲ ਵੇਚ ਕੇ ਵਪਾਰ ਵਿੱਚ ਪੈ ਰਹੇ ਘਾਟੇ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪ੍ਰਬੰਧਕਾਂ ਵਲੋਂ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੀ ਸਮੁੱਚੀ ਟੀਮ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਦਰਸ਼ਨ ਜੈਨ, ਰਮੇਸ਼ ਗਰਗ, ਸੁਰਿੰਦਰ ਧਵਨ, ਪਰਵੀਨ, ਰਵਿੰਦਰ ਅਰੋੜਾ, ਸਤੀਸ਼ ਅਰੋੜਾ, ਸੰਜੀਵ ਕੁਮਾਰ, ਦੀਪਾ , ਸਾਰਥਿਕ ਅਰੋੜਾ ਅਤੇ ਰੌਕੀ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।
