ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ

ਰਾਜਪੁਰਾ, 27 ਜੁਲਾਈ - ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਵਲੋਂ ਸੀ ਐਮ ਸਕੂਲ ਰਾਜਪੁਰਾ ਵਿਖੇ ਇੱਕ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਰਾਜਪੁਰਾ, 27 ਜੁਲਾਈ - ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਵਲੋਂ ਸੀ ਐਮ ਸਕੂਲ ਰਾਜਪੁਰਾ ਵਿਖੇ ਇੱਕ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਟ੍ਰੈਫਿਕ ਮਾਰਸਲ ਦੀਪਕ ਚਾਵਲਾ ਅਤੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਬੱਚਿਆਂ ਨੂੰ  ਨਵੇਂ ਕਾਨੂੰਨ 199/ਏ ਅਤੇ 199/ਬੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਨਾਬਾਲਿਕ ਬੱਚਾ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਤਾਂ ਉਸਦਾ 25000 ਦਾ ਜੁਰਮਾਨਾ ਅਤੇ ਉਸਦੇ ਮਾਂ ਬਾਪ ਨੂੰ  ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਧਰਮਪਾਲ ਵਰਮਾ, ਸਕੂਲ ਦੀ ਪ੍ਰਿੰਸੀਪਲ ਉਸ਼ਾ  ਚੋਪੜਾ ਦੇ ਨਾਲ ਹੋਰ ਸਕੂਲ ਦਾ ਸਟਾਫ ਵੀ ਮੌਜੂਦ ਸੀ।