ਕਿੰਨੇ ਹੋਰ ਪੁੱਤ ਮਰਵਾ ਕੇ ਨਜਾਇਜ਼ ਮਾਈਨਿੰਗ ਅਤੇ ਅੰਨੀ ਰਫਤਾਰ ਟਿੱਪਰਾਂ ਨੂੰ ਨਕੇਲ ਕੱਸੇਗੀ ਸਰਕਾਰ: ਪੰਮੀ ਪੰਡੋਰੀ
ਗੜਸ਼ੰਕਰ 13 ਜੂਨ - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੰਮੀ ਪੰਡੋਰੀ ਨੇ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਦੀ ਨਜਾਇਜ਼ ਮਾਈਨਿੰਗ ਸਬੰਧੀ ਅਵੇਸਲੀ ਨੀਤੀ ਅਤੇ ਪੰਜਾਬ ਪੁਲਿਸ ਦੀ ਓਵਰਲੋਡ ਟਿੱਪਰਾਂ ਤੇ ਨਕੇਲ ਨਾ ਕੱਸਣ ਕਾਰਨ ਨਿਤ ਦਿਹਾੜੇ ਅਜਾਈ ਜਾਨਾ ਜਾ ਰਹੀਆਂ ਹਨ।

ਉਹਨਾਂ ਗੜਸ਼ੰਕਰ ਵਿੱਚ ਅੱਜ 16 ਸਾਲਾਂ ਇੱਕ ਨੌਜਵਾਨ ਦੀ ਹੋਈ ਮੌਤ ਤੇ ਅਫਸੋਸ ਜਾਹਰ ਕਰਦੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਓਵਰਲੋਡ ਅਤੇ ਤੇਜ਼ ਰਫਤਾਰ ਟਿਪਰਾਂ ਤੇ ਨਕੇਲ ਕੱਸਿਆ ਹੁੰਦਾ ਤਾਂ ਅੱਜ ਇੱਕ ਮਾਂ ਦਾ ਪੁੱਤ ਇਸ ਜਹਾਨ ਤੋਂ ਨਾ ਤੁਰਦਾ।
ਪੰਮੀ ਪੰਡੋਰੀ ਨੇ ਕਿਹਾ ਕਿ ਗੜਸ਼ੰਕਰ ਇਲਾਕੇ ਵਿੱਚ ਅਨੇਕਾਂ ਸੜਕ ਹਾਦਸਿਆਂ ਵਿੱਚ ਓਵਰਲੋਡ ਅਤੇ ਤੇਜ਼ ਰਫਤਾਰ ਟਿੱਪਰਾਂ ਨੇ ਕਈ ਵਿਅਕਤੀਆਂ ਦੀ ਜਾਨ ਲਈ ਹੈ ਪਰ ਬਾਵਜੂਦ ਇਸਦੇ ਅੱਜ ਤੱਕ ਇਹਨਾਂ ਅੰਨੀ ਰਫਤਾਰ ਨਾਲ ਚਲਣ ਵਾਲੇ ਟਿੱਪਰਾਂ ਤੇ ਕੋਈ ਨਕੇਲ ਕੱਸੀ ਨਹੀਂ ਜਾ ਸਕੀ।