ਲਾਇਨਜ਼ ਕਲੱਬ ਮੁਹਾਲੀ ਵੱਲੋਂ ਕਲੱਬ ਦੀ ਚਾਰਟਰ ਨਾਈਟ ਦਾ ਆਯੋਜਨ
ਐਸ ਏ ਐਸ ਨਗਰ, 23 ਜਨਵਰੀ - ਲਾਇਨਜ਼ ਕਲੱਬ ਮੁਹਾਲੀ ਐਸ ਏ ਐਸ ਨਗਰ (ਰਜਿ.) ਵੱਲੋਂ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ ਕਲੱਬ ਦੀ ਚਾਰਟਰ ਨਾਈਟ ਅਤੇ ਲੋਹੜੀ ਦਾ ਆਯੋਜਨ ਸੈਕਟਰ-118, ਟੀ.ਡੀ.ਆਈ., ਮੁਹਾਲੀ ਵਿਖੇ ਕੀਤਾ ਗਿਆ।
ਐਸ ਏ ਐਸ ਨਗਰ, 23 ਜਨਵਰੀ - ਲਾਇਨਜ਼ ਕਲੱਬ ਮੁਹਾਲੀ ਐਸ ਏ ਐਸ ਨਗਰ (ਰਜਿ.) ਵੱਲੋਂ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ ਕਲੱਬ ਦੀ ਚਾਰਟਰ ਨਾਈਟ ਅਤੇ ਲੋਹੜੀ ਦਾ ਆਯੋਜਨ ਸੈਕਟਰ-118, ਟੀ.ਡੀ.ਆਈ., ਮੁਹਾਲੀ ਵਿਖੇ ਕੀਤਾ ਗਿਆ।
ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਮੌਕੇ ਲਾਇਨਜ਼ ਕਲੱਬ 321-ਐਫ ਦੇ ਜਿਲ੍ਹਾ ਗਵਰਨਰ ਸ੍ਰੀ ਜੀ. ਐਸ. ਕਾਲਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਲਾਇਨਜ਼ ਕਲੱਬ 321-ਐਫ ਦੇ ਪਹਿਲੇ ਵਾਈਸ ਜਿਲ੍ਹਾ ਗਵਰਨਰ ਰਵਿੰਦਰ ਸੱਗਰ, ਦੂਜੇ ਵਾਈਸ ਜਿਲ੍ਹਾ ਗਵਰਨਰ ਅੰਮ੍ਰਿਤਪਾਲ ਸਿੰਘ, ਰੀਜਨ ਚੇਅਰਪਰਸਨ ਬਲਦੇਵ ਨਾਰੰਗ, ਜੋਨ ਚੇਅਰਪਰਸਨ ਐਚ. ਪੀ. ਸਿੰਘ ਹੈਰੀ, ਕਲੱਬ ਦੇ ਚਾਰਟਰ ਮੈਂਬਰ ਕਲੱਬ ਦੀ ਟੀਮ ਨੂੰ ਅਸ਼ੀਰਵਾਦ ਦੇਣ ਪਹੁੰਚੇ।
ਸਮਾਗਮ ਦੌਰਾਨ ਕਲੱਬ ਦੇ ਚਾਰਟਰ ਮੈਂਬਰਾਂ ਵੱਲੋਂ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਨੂੰ ਕਲੱਬ ਦਾ ਚਾਰਟਰ ਪੇਸ਼ ਕੀਤਾ ਗਿਆ ਅਤੇ ਮੈਂਬਰ ਸਾਹਿਬਾਨ ਨੂੰ ਕਲੱਬ ਦੀ ਅਖੰਡਤਾ ਅਤੇ ਮਰਯਾਦਾ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਕਲੱਬ ਦਾ ਸਾਲਾਨਾ ਸੋਵੀਨਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਜੇ. ਐਸ. ਰਾਹੀਂ ਵੱਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਅਖੀਰ ਵਿੱਚ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ।