ਸਿੱਖ ਨੈਸ਼ਨਲ ਕਾਲਜ ਬੰਗਾ ਦੇ ਜੀਵ ਵਿਗਿਆਨ ਵਿਭਾਗ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਬਨਸਪਤੀ ਅਤੇ ਜੀਵ ਵਿਗਿਆਨ ਵਿਭਾਗ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਸ ਮੌਕੇ ਤੇ ਬੀ ਐਸ ਸੀ ਦੇ ਤਿੰਨਾਂ ਸਾਲਾਂ ਦੇ ਵਿਦਿਆਰਥੀਆਂ ਨੇ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲਿਆ ਵਿੱਚ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਤੇ ਸਾਇੰਸ ਦੇ ਸਟਾਫ ਮੌਜੂਦ ਸਨ ਜਿਨਾਂ ਵਿੱਚ ਪ੍ਰੋਫੈਸਰ ਇੰਦੂ ਰਤੀ, ਪ੍ਰੋਫੈਸਰ ਸੁਨਿਧੀ ਮਿਗਲਾਨੀ, ਪ੍ਰੋਫੈਸਰ ਅੰਮ੍ਰਿਤ ਕੌਰ, ਪ੍ਰੋਫੈਸਰ ਸਿੱਖਾ ਕੁਮਾਰੀ ਅਤੇ ਪ੍ਰੋਫੈਸਰ ਲਵਪ੍ਰੀਤ ਕੌਰ ਅਤੇ ਨਾਨ ਟੀਚਿੰਗ ਸਟਾਫ ਚਮਨ ਲਾਲ, ਰਾਮ ਰਾਜ ਅਤੇ ਦਲਜੀਤ ਸਿੰਘ ਸਨ।

ਪ੍ਰੋਫੈਸਰ ਇੰਦੂ ਰਤੀ ਵੱਲੋਂ ਵਿਦਿਆਰਥੀਆਂ ਨੂੰ ਵੁਮਨ ਇਮਪਾਰਮੈਂਟ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਨਾਰੀ ਨੂੰ ਪੂਰਾ ਸਨਮਾਨ ਦਿੱਤਾ ਜਾਵੇ ਅਤੇ ਉਨਾਂ ਦੇ ਹੱਕ ਤੋਂ ਵਾਂਝੇ ਨਾ ਰੱਖਿਆ ਜਾਵੇ ਅਤੇ ਵਿਦਿਆਰਥਣਾਂ ਨੂੰ ਬੇਇਨਸਾਫੀ ਨਾ ਸਹਿਣ ਤੇ ਨਾ ਕਰਨ ਲਈ ਪ੍ਰੇਰਿਤ ਕੀਤਾ ।ਚਰਨਪ੍ਰੀਤ ਕੌਰ ਦੂਸਰੇ ਸਾਲ ਦੀ ਵਿਦਿਆਰਥਣ ਵੱਲੋਂ ਮਹਿਲਾ ਦਿਵਸ ਤੇ ਸਪੀਚ ਵੀ ਦਿੱਤੀ ਗਈ। ਇਸ ਤੋਂ ਉਪਰੰਤ ਰੰਗੋਲੀ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚ ਪ੍ਰੋਫੈਸ ਇੰਦੂ ਰਤੀ ਅਤੇ ਪ੍ਰੋਫੈਸਰ ਅੰਮ੍ਰਿਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਪਹਿਲੇ, ਦੂਜੇ ਅਤੇ ਤੀਜੇ ਸਥਾਨ ਕੱਢੇ ਗਏ ਅਤੇ ਸਨਮਾਨ ਵੀ ਦਿੱਤੇ ਗਏ। ਜਿਨਾਂ ਵਿੱਚ ਪੋਸਟਰ ਮੇਕਿੰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਹੈ ਉਰਮਿਲਾ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨ ਹਰਪ੍ਰੀਤ ਅਤੇ ਸਚਿਨ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆ ਵਿਦਿਆਰਥਣਾ ਸਨ ਰਿੰਪਲ ਅਤੇ ਖੁਸ਼ੀ। ਰੰਗੋਲੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨ ਅਮਨਜੋਤ ਕੌਰ ਅਤੇ ਤਨੀਸ਼ਾ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆ ਵਿਦਿਆਰਥਣਾ ਸਨ। ਮਨਪ੍ਰੀਤ ਅਤੇ ਜਸਲੀਨ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥਣ ਹੈ ਚਰਨਪ੍ਰੀਤ ਕੌਰ। ਬੱਚਿਆਂ ਨੇ ਇਸ ਦਿਵਸ ਦਾ ਪੂਰਾ ਆਨੰਦ ਮਾਣਿਆ।