
ਕੰਢੀ ਨਹਿਰ ਦਾ ਪਾਣੀ ਕੰਢੀ ਖੇਤਰ ਦੇ ਖੇਤਾਂ ਨੂੰ ਮਿਲੇ: ਮੱਟੂ
ਗੜਸ਼ੰਕਰ - ਅੱਜ 24 ਜੁਲਾਈ 2024ਨੂੰ ਕੰਢੀ ਸੰਘਰਸ਼ ਕਮੇਟੀ ਦਾ ਵਫਦ ਦਰਸ਼ਨ ਸਿੰਘ ਮੱਟੂ ਕਨਵੀਨਰ ਕੰਢੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਐਸ ਡੀ ਐਮ ਗੜਸ਼ੰਕਰ ਮੇਜਰ ਸ਼੍ਰੀ ਸ਼ਿਵ ਰਾਜ ਸਿੰਘ ਬੱਲ ਪੀ ਸੀ ਐਸ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਕੰਢੀ ਨਹਿਰ ਦਾ ਪਾਣੀ ਕੰਢੀ ਖੇਤਰ ਦੇ ਖੇਤਾਂ ਨੂੰ ਮਿਲੇ, ਕੁਅੰਨਟਮ ਪੇਪਰ ਮਿੱਲ ਸੈਲਾ ਖੁਰਦ ਨੂੰ ਮਿਲਦਾ ਪਾਣੀ ਬੰਦ ਕੀਤਾ ਜਾਵੇ।
ਗੜਸ਼ੰਕਰ - ਅੱਜ 24 ਜੁਲਾਈ 2024ਨੂੰ ਕੰਢੀ ਸੰਘਰਸ਼ ਕਮੇਟੀ ਦਾ ਵਫਦ ਦਰਸ਼ਨ ਸਿੰਘ ਮੱਟੂ ਕਨਵੀਨਰ ਕੰਢੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਐਸ ਡੀ ਐਮ ਗੜਸ਼ੰਕਰ ਮੇਜਰ ਸ਼੍ਰੀ ਸ਼ਿਵ ਰਾਜ ਸਿੰਘ ਬੱਲ ਪੀ ਸੀ ਐਸ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਕੰਢੀ ਨਹਿਰ ਦਾ ਪਾਣੀ ਕੰਢੀ ਖੇਤਰ ਦੇ ਖੇਤਾਂ ਨੂੰ ਮਿਲੇ, ਕੁਅੰਨਟਮ ਪੇਪਰ ਮਿੱਲ ਸੈਲਾ ਖੁਰਦ ਨੂੰ ਮਿਲਦਾ ਪਾਣੀ ਬੰਦ ਕੀਤਾ ਜਾਵੇ। ਟੁੱਟੇ ਮੋਘਿਆਂ ਦੀ ਮੁਰੰਮਤ ਕਰਵਾਈ ਜਾਵੇ। ਕੰਢੀ ਨਹਿਰ ਦਾ ਦਫਤਰ ਗੜਸ਼ੰਕਰ ਬਣਾਇਆ ਜਾਵੇ ਤਾਂ ਕਿ ਮੁਸ਼ਕਲਾਂ ਛੇਤੀਂ ਹੋ ਸਕੇ। ਪਾਣੀ ਦੀ ਦੁਰਵਰਤੋਂ ਰੋਕੀ ਜਾਵੇ, ਵਾਲ ਲਾਏ ਜਾਣ ਅਤੇ ਪਾਣੀ ਵਾਰੀ ਪਾਈ ਜਾਵੇ। ਪਾਣੀ ਦੀ ਲੀਕੇਜ ਰੋਕੀ ਜਾਵੇ। ਕੰਢੀ ਦੇ ਰਹਿੰਦੇ ਖੇਤਾਂ ਨੂੰ ਪਾਣੀ ਲਾਉਣ ਲਈ ਪਾਇਪ ਪਾਏ ਜਾਣ।ਇਸ ਵਫਦ ਵਿੱਚ ਗੁਰਨੇਕ ਸਿੰਘ ਭੱਜਲ, ਸੁਭਾਸ਼ ਮੱਟੂ, ਹਰਭਜਨ ਸਿੰਘ ਅਟਵਾਲ, ਜੰਗ ਬਹਾਦਰ ਸਿੰਘ, ਜੁਝਾਰ ਸਿੰਘ ਮੱਟੂ, ਹਰਨੇਕ ਸਿੰਘ, ਕੈਪਟਨ ਕਰਨੈਲ ਸਿੰਘ, ਇਕਬਾਲ ਸਿੰਘ ਜਸੋਵਾਲ, ਮੋਹਨ ਲਾਲ ਬੀਨੇਵਾਲ, ਪ੍ਰੇਮ ਸਿੰਘ ਰਾਣਾ, ਬਖਸ਼ੀਸ਼ ਸਿੰਘ ਦਿਆਲ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਕੁਲੇਵਾਲ, ਹੁਸ਼ਿਆਰ ਸਿੰਘ ਗੋਲਡੀ,ਹਰਨੇਕ ਸਿੰਘ, ਚਰਨਜੀਤ ਸਿੰਘ, ਨਿਰਮਲ ਸਿੰਘ, ਅਤੇ ਹੋਰ ਹਾਜਰ ਸਨ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸ਼ੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ।
