
ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ ਸਾਵਣ ਕਵੀ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਪੋਸਟਰ ਕੀਤਾ ਜਾਰੀ।
ਨਵਾਂਸ਼ਹਿਰ - ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ 20 ਜੁਲਾਈ ਨੂੰ ਰੱਖੇ ਗਏ ਕਵੀ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਅਤੇ ਸਕੱਤਰ ਦੇਸ ਰਾਜ ਬਾਲੀ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋ ਰਹੇ ਕਵੀ ਦਰਬਾਰ ਵਿੱਚ ਪ੍ਰਸਿੱਧ ਸਾਹਿਤਕਾਰ, ਕਵੀ ਅਤੇ ਬੁੱਧੀਜੀਵੀ ਪਹੁੰਚਣਗੇ।
ਨਵਾਂਸ਼ਹਿਰ - ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ 20 ਜੁਲਾਈ ਨੂੰ ਰੱਖੇ ਗਏ ਕਵੀ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਅਤੇ ਸਕੱਤਰ ਦੇਸ ਰਾਜ ਬਾਲੀ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋ ਰਹੇ ਕਵੀ ਦਰਬਾਰ ਵਿੱਚ ਪ੍ਰਸਿੱਧ ਸਾਹਿਤਕਾਰ, ਕਵੀ ਅਤੇ ਬੁੱਧੀਜੀਵੀ ਪਹੁੰਚਣਗੇ। ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸ੍ਰੀਮਤੀ ਰੀਆ ਅਰੋੜਾ ਅਤੇ ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਕੌਰ ਗੁਲਾਟੀ ਹੋਣਗੇ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪ੍ਰੋਫੈਸਰ ਸੰਧੂ ਵਰਿਆਣਵੀ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਭਾਵਾਂ ਵਲੋਂ ਕੀਤੇ ਜਾਣ ਵਾਲੇ ਯਤਨਾਂ ਪ੍ਰਤੀ ਜਾਗਰੂਕਤਾ ਸੰਦੇਸ਼ ਸਾਂਝਾ ਕਰਨਗੇ। ਅੱਜ ਕਵੀ ਦਰਬਾਰ ਦਾ ਪੋਸਟਰ ਜਾਰੀ ਕਰਨ ਮੌਕੇ ਦਰਸ਼ਨ ਦਰਦੀ ਪ੍ਰਧਾਨ, ਤਰਸੇਮ ਸਾਕੀ ਜਨਰਲ ਸਕੱਤਰ,ਦੇਸ ਰਾਜ ਬਾਲੀ ਸਕੱਤਰ, ਡਾਕਟਰ ਮਲਕੀਤ ਜੰਡੀ ਸਲਾਹਕਾਰ, ਮਨਮੋਹਨ ਸਿੰਘ ਗੁਲਾਟੀ, ਵਾਸਦੇਵ ਪਰਦੇਸੀ, ਜਸਪ੍ਰੀਤ ਸਿੰਘ ਬਾਜਵਾ,ਹਰੀਕਿਸ਼ਨ ਸਿੰਘ ਪਟਵਾਰੀ,ਵੀਨਾ ਸ਼ਰਮਾ,ਪ੍ਰੀਆ ਆਦਿ ਹਾਜ਼ਰ ਸਨ।
