
ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ (ਡੇਰਾ ਬਿਸ਼ਨਪੁਰੀ) ਨੇ 300 ਬੂਟੇ ਵੰਡੇ
ਮਾਹਿਲਪੁਰ, 17 ਜੁਲਾਈ- ਡੇਰਾ ਲੋਹ ਲੰਗਰ ਗੁਰਦੁਆਰਾ ਸੁਸਾਇਟੀ (ਡੇਰਾ ਬਿਸ਼ਨਪੁਰੀ) ਵੱਲੋਂ ਵਣ ਵਿਭਾਗ ਦੇ ਮੁਲਾਜ਼ਮ ਸ੍ਰੀ ਸੁਰਿੰਦਰ ਸਿੰਘ ਦੇ ਸਹਿਯੋਗ ਨਾਲ ਪਿੰਡ ਨੰਗਲ ਖੁਰਦ ਵਿਖੇ 300 ਬੂਟੇ ਵੰਡੇ ਅਤੇ ਲਗਾਏ ਗਏ ਅਤੇ ਦੇਗ ਪ੍ਰਸ਼ਾਦ ਵੰਡਿਆ ਗਿਆ।
ਮਾਹਿਲਪੁਰ, 17 ਜੁਲਾਈ- ਡੇਰਾ ਲੋਹ ਲੰਗਰ ਗੁਰਦੁਆਰਾ ਸੁਸਾਇਟੀ (ਡੇਰਾ ਬਿਸ਼ਨਪੁਰੀ) ਵੱਲੋਂ ਵਣ ਵਿਭਾਗ ਦੇ ਮੁਲਾਜ਼ਮ ਸ੍ਰੀ ਸੁਰਿੰਦਰ ਸਿੰਘ ਦੇ ਸਹਿਯੋਗ ਨਾਲ ਪਿੰਡ ਨੰਗਲ ਖੁਰਦ ਵਿਖੇ 300 ਬੂਟੇ ਵੰਡੇ ਅਤੇ ਲਗਾਏ ਗਏ ਅਤੇ ਦੇਗ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਡੇਰਾ ਬਿਸ਼ਨਪੁਰੀ ਦੇ ਮੁੱਖ ਸੇਵਾਦਾਰ ਸੰਤ ਵਿਕਰਮਜੀਤ ਸਿੰਘ, ਬੀਬੀ ਸਤਿੰਦਰ ਕੌਰ, ਮਨਜੀਤ ਕੌਰ, ਪ੍ਰਕਾਸ਼ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ ਕੁੰਨਰ, ਹਰਜਿੰਦਰ ਸਿੰਘ, ਸੀਤੇ, ਤੇਜਿੰਦਰ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ ਹੈਡ ਗ੍ਰੰਥੀ ਸਮੇਤ ਪਿੰਡ ਨਿਵਾਸੀ ਅਤੇ ਡੇਰਾ ਲੋਹ ਲੰਗਰ ਗੁਰਦੁਆਰਾ ਸੋਸਾਇਟੀ ਡੇਰਾ ਬਿਸ਼ਨਪੁਰੀ ਨਾਲ ਜੁੜੀਆਂ ਸੰਗਤਾਂ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਬਾਬਾ ਵਿਕਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਇਹਨਾਂ ਦੀ ਦੇਖ ਭਾਲ ਲਈ ਵੀ ਯਤਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮੌਸਮ ਦੌਰਾਨ ਪੰਛੀਆਂ ਲਈ ਪਾਣੀ ਰੱਖਿਆ ਜਾਣਾ ਅਤੇ ਉਹਨਾਂ ਨੂੰ ਦਾਣਾ ਪਾਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ।
