ਪ੍ਰਾਈਮ ਡੇ ਤੋਂ ਪਹਿਲਾਂ ਐਮਾਜ਼ਾਨ ਨੇ ਲੋਕਲ ਸ਼ਾਪਸ ਪ੍ਰੋਗਰਾਮ ਵਿੱਚ ਨਵੇਂ ਫੀਚਰਸ ਲਾਂਚ ਕੀਤੇ
ਐਮਾਜ਼ਾਨ ਇੰਡੀਆ ਨੇ ਆਪਣੇ ਲੋਕਲ ਸ਼ਾਪਸ ਪ੍ਰੋਗਰਾਮ ਵਿੱਚ ਵਿਕਰੇਤਾ ਦੀ ਆਨਬੋਰਡਿੰਗ ਅਤੇ ਗਾਹਕਾਂ ਦੇ ਅਨੁਭਵ ਨੂੰ ਸੁਧਾਰਨ ਲਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਇਹ ਅੱਪਡੇਟ 8ਵੇਂ ਐਮਾਜ਼ਾਨ ਪ੍ਰਾਈਮ ਡੇ (20 ਅਤੇ 21 ਜੁਲਾਈ, 2024) ਤੋਂ ਪਹਿਲਾਂ ਆਏ ਹਨ, ਜੋ ਪੰਜਾਬ ਵਿੱਚ 3,500 ਤੋਂ ਵੱਧ ਲੋਕਲ ਸ਼ਾਪਸ ਵਿਕਰੇਤਾਵਾਂ ਨੂੰ ਹੋਮ ਅਤੇ ਕਿਚਨ ਉਤਪਾਦ, ਪੋਸ਼ਾਕਾਂ, ਹੋਮ ਡੇਕੋਰ, ਫਰਨੀਚਰ, ਸਿਹਤ ਅਤੇ ਨਿੱਜੀ ਦੇਖਭਾਲ, ਖਿਡੌਣੇ ਅਤੇ ਉਦਯੋਗਿਕ ਉਪਕਰਣਾਂ ਵਰਗੀਆਂ ਸ਼੍ਰੇਣੀਆਂ ਵਿੱਚ ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਕਾਇਮ ਰੱਖਣ ਵਿੱਚ ਸਹਾਇਤਾ ਕਰਦੇ ਹਨ।

ਪਹਿਲਾ ਫੀਚਰ ਐਮਾਜ਼ਾਨ ਸੈਲਰ ਮੋਬਾਈਲ ਐਪ 'ਤੇ 1-ਕਲਿੱਕ ਆਪਸ਼ਨ ਨਾਲ ਆਨਬੋਰਡਿੰਗ ਪ੍ਰਕਿਰਿਆ ਨੂੰ ਆਸਾਨ ਬਣਾਉਂਦਾ ਹੈ। ਪਹਿਲਾਂ, ਵਿਕਰੇਤਾਵਾਂ ਨੂੰ ਸੈਲਰ ਸੈਂਟਰਲ 'ਤੇ ਆਪਣੇ ਡੈਸਕਟਾਪ ਰਾਹੀਂ ਪ੍ਰੋਗਰਾਮ ਵਿੱਚ ਦਾਖਲਾ ਲੈਣਾ ਪੈਂਦਾ ਸੀ, ਪਰ ਹੁਣ, ਨਵੇਂ ਵਿਕਰੇਤਾ ਮੋਬਾਈਲ ਐਪ ਰਾਹੀਂ ਸਿਰਫ਼ ਇੱਕ ਕਲਿੱਕ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਉਹਨਾਂ ਦੇ ਸ਼ਹਿਰ ਵਿੱਚ ਦੋ ਦਿਨ ਦੀ ਡਿਲੀਵਰੀ ਸੰਭਵ ਹੋ ਸਕਦੀ ਹੈ। ਇਹ ਫੀਚਰ ਉਹਨਾਂ ਵਿਕਰੇਤਾਵਾਂ ਲਈ ਵੀ ਉਪਲਬਧ ਹੈ ਜੋ ਪਹਿਲਾਂ ਇਸ ਪ੍ਰੋਗਰਾਮ ਤੋਂ ਬਾਹਰ ਸਨ ਅਤੇ ਹੁਣ ਵਾਪਸ ਸ਼ਾਮਲ ਹੋਣਾ ਚਾਹੁੰਦੇ ਹਨ।
ਦੂਜਾ ਅੱਪਗ੍ਰੇਡ ਐਮਾਜ਼ਾਨ ਇੰਡੀਆ ਮੋਬਾਈਲ ਐਪ 'ਤੇ ਸੈਲਰ ਸਟੋਰਫ੍ਰੰਟ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਵਿਕਰੇਤਾ ਆਪਣਾ ਸਥਾਨ ਦਿਖਾ ਸਕਦੇ ਹਨ ਅਤੇ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣਾ ਸਟੋਰਫਰੰਟ ਸਾਂਝਾ ਕਰ ਸਕਦੇ ਹਨ। ਇਹ ਅੱਪਡੇਟ ਵਿਕਰੇਤਾਵਾਂ ਦੇ ਸਟੋਰ ਵਿੱਚ ਵੱਧ ਟ੍ਰੈਫਿਕ ਲਿਆਉਣ ਵਿੱਚ ਮਦਦ ਕਰਦਾ ਹੈ। ਗਾਹਕ ਆਪਣੇ ਮਨਪਸੰਦ ਸਟੋਰਾਂ ਨੂੰ ਸਾਂਝਾ ਕਰ ਸਕਦੇ ਹਨ ਅਤੇ ਅਮੈਜ਼ਾਨ 'ਤੇ ਵਿਲੱਖਣ ਲੋਕਲ ਸ਼ਾਪਸ ਦੀ ਖੋਜ ਕਰ ਸਕਦੇ ਹਨ। ਸਟੋਰਫ੍ਰੰਟ ਗਾਹਕਾਂ ਲਈ ਉਤਪਾਦਾਂ ਨੂੰ Recommended, Latest Arrivals, ਅਤੇ Best Sellers ਵਰਗੀਆਂ ਸ਼੍ਰੇਣੀਆਂ ਵਿੱਚ ਵੰਡ ਕੇ ਕਿਉਰੇਟ ਕਰਦਾ ਹੈ। ਵਿਕਰੇਤਾ ਆਪਣੀ ਦੁਕਾਨ ਦਾ ਨਾਮ, ਸਥਾਨ, ਅਤੇ ਵਪਾਰਕ ਲੋਗੋ ਵੀ ਕਸਟਮਾਈਜ਼ ਕਰ ਸਕਦੇ ਹਨ ਅਤੇ ਆਪਣੇ ਫ਼ਿਜ਼ੀਕਲ ਸਟੋਰ 'ਤੇ QR ਕੋਡ ਲਗਾ ਸਕਦੇ ਹਨ, ਜੋ ਸਕੈਨ ਕਰਨ 'ਤੇ ਸਿੱਧੇ ਉਨ੍ਹਾਂ ਦੇ ਔਨਲਾਈਨ ਪੇਜ ਨਾਲ ਜੁੜ ਜਾਂਦਾ ਹੈ।
ਐਮਾਜ਼ਾਨ ਲੋਕਲ ਸ਼ਾਪਸ ਇੰਡੀਆ ਦੇ ਪ੍ਰਮੁੱਖ, ਅਭਿਸ਼ੇਕ ਜੈਨ, ਨੇ ਕਿਹਾ, "ਅਸੀਂ ਆਪਣੇ ਸੈਲਰਾਂ ਨੂੰ ਪ੍ਰਾਈਮ ਡੇ ਲਈ ਤਿਆਰ ਕਰ ਰਹੇ ਹਾਂ ਅਤੇ ਪੰਜਾਬ ਅਤੇ ਪੂਰੇ ਭਾਰਤ ਵਿੱਚ ਲੋਕਲ ਸ਼ਾਪਸ ਵਿਕਰੇਤਾਵਾਂ ਲਈ 1-ਕਲਿੱਕ ਲਾਂਚ ਫੀਚਰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। ਇਹ ਫੀਚਰ ਸੈਲਰਾਂ ਲਈ ਲੋਕਲ ਸ਼ਾਪਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਬਹੁਤ ਸੁਵਿਧਾਜਨਕ ਬਣਾਉਂਦਾ ਹੈ।"
ਪੰਜਾਬ ਦੇ ਸਿਖਰ ਦੇ ਸ਼ਹਿਰ ਜਿੱਥੇ ਲੋਕਲ ਸ਼ਾਪ ਸੈਲਰ ਹਨ:
ਚੰਡੀਗੜ੍ਹ
ਲੁਧਿਆਣਾ
ਮੁਹਾਲੀ
ਜਲੰਧਰ
ਅੰਮ੍ਰਿਤਸਰ
ਸਭ ਤੋਂ ਵੱਧ ਵਿਕਣ ਵਾਲੀਆਂ ਉਤਪਾਦ ਸ਼੍ਰੇਣੀਆਂ:
ਕਪੜੇ
ਖੇਡ ਉਤਪਾਦ
ਘਰੇਲੂ ਅਤੇ ਰਸੋਈ ਉਤਪਾਦ
ਸਿਹਤ ਅਤੇ ਨਿੱਜੀ ਦੇਖਭਾਲ
ਘਰੇਲੂ ਸਜਾਵਟ