ਜਲੰਧਰ ਪੱਛਮੀ ਦੀ ਜਿਮਨੀ ਚੋਣ ਜਿੱਤਣ ਤੇ ਆਪ ਆਗੂਆਂ ਨੇ ਅੱਡਾ ਪੋਜੇਵਾਲ ਸਰਾਂ ਵਿਖੇ ਲੰਡੂ ਵੰਡ ਕੇ ਖੁਸ਼ੀ ਮਨਾਈ
ਸੜੋਆ - ਅੱਜ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਮਹਿੰਦਰ ਭਗਤ ਜੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਡਾ ਪੋਜੇਵਾਲ ਸਰਾਂ ਵਿਖੇ ਅਸ਼ੋਕ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

ਉਹਨਾਂ ਸਾਰੇ ਇਕੱਤਰਤ ਵਲੰਟੀਅਰਾ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਪਵਨ ਕੁਮਾਰ ਰੀਠੂ ਆਗੂ ਆਪ ਕਰੀਮਪੁਰ ਚਾਹਵਾਲਾ, ਹਰਮੇਸ਼ ਲਾਲ ਸਰਪੰਚ ਬਲਾਕ ਪ੍ਰਧਾਨ, ਹੁਸਨ ਲਾਲ ਬਲਾਕ ਪ੍ਰਧਾਨ, ਰਾਮਜੀ ਦਾਸ ਰਿਟਾਇਰਡ ਸਬ ਇੰਸਪੈਕਟਰ, ਰਵਿੰਦਰ ਪੋਜੇਵਾਲ, ਕੰਵਲਜੀਤ ਕੌਰ ਟੋਰੋਵਾਲ, ਕਾਕੂ ਸਿੰਘਪੁਰ, ਹਰਕੇਸ਼ ਕੇਸ਼ਾ, ਪ੍ਰਕਾਸ਼ ਟੋਰੋਵਾਲ, ਹਰਮੇਸ਼ ਕਟਾਰੀਆ, ਡਿੰਪਲ, ਜਸਵੀਰ ਜੱਸੀ, ਬਿੱਲੂ ਪੈਲੀ, ਸੋਨੂ ਪੋਜੇਵਾਲ, ਰਾਮਾ, ਗੁਰਚਰਨ ਨਾਨੋਵਾਲ, ਸ਼ਿੰਦਾ ਨਵਾਂਗਰਾਂ, ਅਸ਼ੋਕ ਸਿੰਘਪੁਰ, ਕਾਕੂ ਬਜਾੜ, ਵਿੱਕੀ ਕਟਾਰੀਆ ਮਾਲੇਵਾਲ, ਕਮਲ ਜੀਤਪੁਰ ਆਦਿ ਪਾਰਟੀ ਕਾਰਕੁੰਨ ਹਾਜ਼ਰ ਸਨ।