ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਦੀ ਪਹਿਲ ਤੇ ਕੀਤੀ ਗਈ ਪੁਸ਼ਤੈਨੀ ਜੰਗਲ ਲਗਾਉਣ ਦੀ ਸ਼ੁਰੂਆਤ।

ਨਵਾਂਸ਼ਹਿਰ - ਨਵਾਂ ਸ਼ਹਿਰ ਨਗਰ ਕੌਂਸਲ ਦੀ ਪਹਿਲ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਮਿਉਂਸਪਲ ਪਾਰਕ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਸਥਾਨਕ ਪਬਲਿਕ ਪਾਰਕ ਦੇ ਨਜ਼ਦੀਕ ਪਬਲਿਕ ਗਾਰਡਨ ਵਿਖੇ ਕਰੀਬ ਸਵਾ ਏਕੜ ਤੋਂ ਵੀ ਵੱਧ ਜਮੀਨ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਇਨ੍ਹਾਂ ਦੀ ਨਿਰੰਤਰ ਦੇਖਭਾਲ ਕਰਨ ਲਈ ਹਦਾਇਤ ਵੀ ਕੀਤੀ ਗਈ।

ਨਵਾਂਸ਼ਹਿਰ - ਨਵਾਂ ਸ਼ਹਿਰ ਨਗਰ ਕੌਂਸਲ ਦੀ ਪਹਿਲ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਮਿਉਂਸਪਲ ਪਾਰਕ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਸਥਾਨਕ ਪਬਲਿਕ ਪਾਰਕ ਦੇ ਨਜ਼ਦੀਕ  ਪਬਲਿਕ ਗਾਰਡਨ ਵਿਖੇ  ਕਰੀਬ ਸਵਾ ਏਕੜ ਤੋਂ ਵੀ ਵੱਧ ਜਮੀਨ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।
 ਇਸ ਮੌਕੇ ਤੇ ਬੋਲਦਿਆਂ  ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਇਨ੍ਹਾਂ ਦੀ ਨਿਰੰਤਰ ਦੇਖਭਾਲ ਕਰਨ ਲਈ ਹਦਾਇਤ ਵੀ ਕੀਤੀ ਗਈ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ (ਬੱਲੂ ਜੀ) ਦੀ ਕਾਫੀ ਸਮੇਂ ਤੋਂ  ਇਹ ਦਿਲੀ ਇੱਛਾ ਸੀ ਕਿ ਇਸ ਜਮੀਨ ਦਾ ਸਦਉਪਯੋਗ ਕਰਕੇ ਇਸ ਨੂੰ ਸ਼ਹਿਰ ਦੇ ਵਿੱਚ ਚੌਗਿਰਦੇ ਦੀ ਸੰਭਾਲ ਦੇ ਨਾਲ-ਨਾਲ ਇਸਨੂੰ ਖੂਬਸੂਰਤੀ ਦਾ ਕੇਂਦਰ ਵੀ ਬਣਾਇਆ ਜਾਵੇ। ਉਨਾਂ ਵਲੋਂ ਕੀਤੀ ਗਈ ਪਹਿਲ ਤੇ ਇਸ ਅਸਥਾਨ ਤੇ ਪੁਰਾਤਨ ਜੰਗਲ ਦੀ ਦਿੱਖ ਪ੍ਰਦਾਨ ਕਰਨ ਹਿੱਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਪਾਰਕ ਮੈਨੇਜਮੈਂਟ ਵਲੋਂ ਇਸ ਦੀ ਵੱਡੀ ਪੱਧਰ ਤੇ ਸਫਾਈ ਕਰਵਾ ਕੇ ਇਸ ਵਿਚ ਪੁਰਾਤਨ ਅਤੇ ਨਵੀਨਤਮ ਦੋਨੋਂ ਤਰ੍ਹਾਂ ਦੇ ਸੰਘਣੀ ਛਾਂ ਵਾਲੇ ਬੂਟਿਆਂ ਦੇ ਨਾਲ ਨਾਲ  ਫਲਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੈਂਬਰ ਡਾ: ਕਮਲ ਨੇ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ, ਸਮਾਜ ਸੇਵੀ ਜਥੇਬੰਦੀਆਂ ਨੂੰ ਜੀ ਆਇਆਂ ਕਿਹਾ ਅਤੇ ਨਗਰ ਕੌਂਸਲ ਵਲੋਂ ਇਸ ਪ੍ਰੋਜੈਕਟ ਦੇ ਨਿਰਮਾਣ ਹਿੱਤ ਹਰ ਸੰਭਵ ਸਹਿਯੋਗ ਦੇਣ ਲਈ ਯਕੀਨ ਦਿਵਾਇਆ। ਉਨਾਂ ਨੇ ਵਿਦੇਸ਼ ਦੌਰੇ ਤੇ ਗਏ ਹੋਏ ਹਲਕਾ ਇੰਚਾਰਜ ਬੱਲੂ ਜੀ ਵਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਪ੍ਰੋਜੈਕਟ ਦੀ ਅਰੰਭਤਾ ਲਈ ਵਧਾਈ ਵੀ ਦਿੱਤੀ। ਇਸ ਵਾਰਡ ਦੇ ਕੌਂਸਲਰ ਪ੍ਰਵੀਨ ਭਾਟੀਆ ਵਲੋਂ ਜਿੱਥੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ  ਇਸ ਪ੍ਰੋਜੈਕਟ ਲਈ ਕੰਮ ਕਰਨ ਵਾਲੀ ਟੀਮ ਤੇ ਪੂਰਨ ਭਰੋਸੇਯੋਗਤਾ ਦਾ ਇਜ਼ਹਾਰ ਵੀ ਕੀਤਾ। ਸਮਾਗਮ ਦੀ ਅਰੰਭਤਾ ਗੁਰੂ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਕੀਤੀ ਗਈ ਅਤੇ ਸਮਾਪਤੀ ਤੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ, ਪ੍ਰਮੁੱਖ ਸ਼ਖਸੀਅਤਾਂ ਅਤੇ ਆਈਆਂ ਹੋਈਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਵੱਡੇ ਪੱਧਰ ਤੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੈਂਬਰ ਅਤੇ ਇਸ ਪ੍ਰੋਜੈਕਟ ਦੇ ਪ੍ਰਮੁੱਖ ਇੰਚਾਰਜ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਜੰਗਲ ਵਿਚ ਸੈਰ ਕਰਨ ਲਈ ਪੱਕੇ ਟਰੈਕ, ਬਰਸਾਤੀ ਪਾਣੀ ਨੂੰ ਰੀਚਾਰਜ ਕਰਨ ਲਈ ਕੱਚੀਆਂ ਖੂਹੀਆਂ ਅਤੇ ਮੱਡ ਹਾਊਸ ਦਾ  ਨਿਰਮਾਣ ਵੀ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਦੁਪਹਿਰ ਸਮੇਂ ਨਵਾਂਸ਼ਹਿਰ ਦੇ ਮਾਣਯੋਗ ਐੱਸ ਐੱਸ ਪੀ ਡਾ: ਮਹਿਤਾਬ ਸਿੰਘ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਅਤੇ ਉਨਾਂ ਨੇ ਆਪਣੇ ਕਰ ਕਮਲਾਂ ਨਾਲ ਪੰਜ ਬੂਟੇ ਲਗਾਏ। ਉਨ੍ਹਾਂ ਨੇ ਇਸ ਪ੍ਰੋਜੈਕਟ ਦੇ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਇਸ ਦੀ ਸਫਲਤਾ ਲਈ ਕਾਮਨਾਂ ਕੀਤੀ।
ਇਸ ਮੌਕੇ ਹਾਜਰ ਸ਼ਖਸੀਅਤਾਂ ਵਿਚ ਸੀਨੀਅਰ ਕੌਂਸਲਰ ਮੱਖਣ ਸਿੰਘ ਗਰੇਵਾਲ , ਕੁਲਵੰਤ ਕੌਰ, ਚੇਤ ਰਾਮ ਰਤਨ, ਸੀਸ ਕੌਰ ਬੀਕਾ, ਗੁਰਮੁਖ ਸਿੰਘ ਨੌਰਥ, ਸਾਬਕਾ ਕੌਂਸਲਰ ਵਿਨੋਦ ਕੁਮਾਰ ਪਿੰਕਾ,  ਰਮਨ ਕੁਮਾਰ, ਡਾਕਟਰ ਹਰਵਿੰਦਰ ਸਿੰਘ ਸੇਵਾਮੁਕਤ ਸਰਜਨ, ਡਾ: ਪਰਮਜੀਤ ਮਾਹੀ, ਡਾਕਟਰ ਮਨਦੀਪ ਕਮਲ,  ਸੀਨੀਅਰ ਐਡਵੋਕੇਟ ਮਦਨ ਗੋਪਾਲ ਕਾਰਜ ਸਾਧਕ ਅਫਸਰ, ਨਰੇਸ਼ ਸੂਰੀ, ਸਿਮਰਨ ਸਿੰਘ ਢੀਡਸਾ, ਜਗਜੀਤ ਸਿੰਘ, ਜਗਦੀਪ ਸਿੰਘ, ਕੁਲਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ, ਬਲਵੰਤ ਸਿੰਘ ਸੋਇਤਾ, ਉੱਤਮ ਸਿੰਘ ਸੇਠੀ, ਬਿਅੰਤ ਸਿੰਘ ਨੀਲੋਵਾਲ, ਮਹਿੰਦਰ ਪਾਲ, ਪਰਮਜੀਤ ਕੈਰੇ ਇੰਸਪੈਕਟਰ, ਮਨੇਜ ਕੰਡਾ, ਅੰਕੁਸ਼ ਨਿਝਾਵਨ,  ਤਰਲੋਚਨ ਸਿੰਘ ਖਟਕੜ ਕਲਾਂ, ਸੁਰੇਸ਼ ਜੋਸ਼ੀ, ਗੁਰਦੇਵ ਸਿੰਘ ਗਹੂੰਣ,  ਸੁਖਮਿੰਦਰ ਸਿੰਘ ਤੂਰ, ਬਲਦੇਵ ਮੀਲੂ, ਜਸਵਿੰਦਰ ਸਿੰਘ ਸੈਣੀ, ਅਜੀਤ ਸਿੰਘ ਸਰਪੰਚ ਬਰਨਾਲਾ, ਗੁਰਜੀਤ ਕੌਰ ਸਰਪੰਚ ਰਮਰਾਇਪੁਰ, ਜਸਪਾਲ ਸਿੰਘ ਗਿੱਦਾ, ਗੁਰਪਾਲ ਸਿੰਘ, ਪਰਮਜੀਤ ਸਿੰਘ ਮੂਸਾਪੁਰ, ਸਤੀਸ਼ ਗਿੰਦੇ, ਨਰਿੰਦਰ ਰਾਣਾ, ਡਾ: ਕੁਲਦੀਪ ਗੁਰਚਰਨ ਸਿੰਘ ਪਾਬਲਾ, ਗਿਆਨ ਸਿੰਘ,  ਅਰਵਿੰਦਰ ਸਿੰਘ, ਬਖਸ਼ੀਸ਼ ਸਿੰਘ, ਰਮਨ ਮੁਰਗਈ,ਇੰਦਰਜੀਤ ਸ਼ਰਮਾ, ਰਜੇਸ਼ ਸਰੀਨ, ਸਨਦੀਪ ਸਿੰਘ ਐਕਸੀਅਨ, ਕੁਲਵਿੰਦਰ ਸਿੰਘ , ਰਕੇਸ਼ ਕੁਮਾਰ, ਮਨੋਜ ਕੁਮਾਰ, ਭਾਰਤਭੂਸ਼ਨ ਹਾਂਡਾ, ਕਮਲ ਰਿੰਕੂ, ਰਣਜੀਤ ਸਿੰਘ, ਬਲਦੇਵ ਕ੍ਰਿਸਨ ਦਲਜੀਤ ਸਿੰਘ ਸੈਣੀ, ਸੁਰਜੀਤ ਸਿੰਘ ਮਹਿਤਪੁਰੀ, ਜਸਬੀਰ ਸਿੰਘ ਬਹਿਲੂਰ ਕਲਾਂ, ਨਵਦੀਪ ਸਿੰਘ,  ਗੁਰਿੰਦਰ ਸਿੰਘ ਸੇਠੀ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਜਿਨਾ ਵਿਚ ਸ਼ਾਮਲ ਅਵਾਜ, ਆਸ,ਐੱਸ ਕੇ ਟੀ ਪਲਾਂਟੇਸ਼ਨ, ਵਿਸ਼ਵਾਸ, ਉਪਕਾਰ, ਖੂਨਦਾਨ ਆਦਿਕ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਸਨ।