ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਪੰਜਾਬ ਸਰਕਾਰ ਦੀ ਅਰਥੀ ਅਤੇ ਲਾਰਿਆਂ ਦੀ ਪੰਡ ਫੂਕੀ।

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਨਵਾਂਸ਼ਹਿਰ - ਅੱਜ ਮਿਤੀ 6-8-24 ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਨੂੰ ਲੈ ਕੇ ਕਰੀਬ ਦੋ ਸਾਲਾਂ ਤੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਕਈ ਧਰਨੇ ਦਿੱਤੇ ਜਾ ਚੁੱਕੇ ਹਨ। ਪ੍ਰੰਤੂ ਪੰਜਾਬ ਸਰਕਾਰ ਸਮੇਂ ਸਮੇਂ ਤੇ ਮੀਟਿੰਗਾਂ ਤਹਿ ਕਰਕੇ ,ਮੀਟਿੰਗਾਂ ਤੋਂ ਭੱਜਦੀ ਰਹੀ ਹੈ ।
ਨਵਾਂਸ਼ਹਿਰ - ਅੱਜ ਮਿਤੀ 6-8-24 ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਨੂੰ ਲੈ ਕੇ ਕਰੀਬ ਦੋ ਸਾਲਾਂ ਤੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਕਈ ਧਰਨੇ ਦਿੱਤੇ ਜਾ ਚੁੱਕੇ ਹਨ। ਪ੍ਰੰਤੂ ਪੰਜਾਬ ਸਰਕਾਰ ਸਮੇਂ ਸਮੇਂ ਤੇ ਮੀਟਿੰਗਾਂ ਤਹਿ ਕਰਕੇ ,ਮੀਟਿੰਗਾਂ ਤੋਂ ਭੱਜਦੀ ਰਹੀ ਹੈ । ਜਲੰਧਰ ਦੀ ਜਿਮਨੀ ਚੋਣ ਮੌਕੇ ਦਿਤੀਆਂ ਮੀਟਿੰਗਾਂ ਵਿੱਚ ਆਕੇ ਗੱਲਬਾਤ ਕਰਨ ਦੀ ਬਜਾਏ ਅਗੇ ਤੋਂ ਅੱਗੇ ਮੀਟਿੰਗਾਂ ਦਾ ਸਮਾਂ ਪਾਉਂਦੇ ਹੋਏ ਸਮਾਂ ਲੰਘਾ ਰਹੀ ਹੈ।
ਸਰਕਾਰ ਦੀ ਇਸ ਘੱਟੀਆ ਨੀਤੀ ਖਿਲਾਫ ਸਾਂਝੇ ਫਰੰਟ ਦੇ ਸੱਦੇ ਅਤੇ ਫੈਸਲੇ ਮੁਤਾਬਿਕ ਮੁਲਾਜਮਾਂ ਅਤੇ ਪੈਨਸ਼ਨਰਜ਼ ਵਲੋਂ pspcl/TCL ਮੰਡਲ ਨਵਾਂਸ਼ਹਿਰ ਦੇ ਪਰਧਾਨ ਨਰਿੰਦਰ ਮੈਹਤਾ,ਮੋਹਣ ਸਿੰਘ, ਗੁਰਮੁਖ ਸਿੰਘ ਅਤੇ ਤਰਲੋਚਨ ਸਿੰਘ ਦੀ ਅਗਵਾਈ ਵਿਚ ਸਾਂਝੇ ਤੌਰ ਤੇ ਮੰਡਲ ਨਵਾਂਸ਼ਹਿਰ ਅੱਗੇ ਧਰਨਾ ਦੇਣ ਉਪਰੰਤ ਅੰਬੇਡਕਰ ਚੌਂਕ ਵਿਚ ਪੰਜਾਬ ਸਰਕਾਰ ਦੀ ਅਰਥੀ ਅਤੇ ਲਾਰਿਆਂ ਦੀ ਪੰਡ ਫੂਕੀ ਗਈ।
ਬੁਲਾਰਿਆਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਮੱਸਲੇ ਜਲਦ ਹੱਲ ਨਾਂਹ ਕੀਤੇ ਤਾਂ ਆਣ ਵਾਲੇ ਸਮੇਂ ਵਿਚ ਪ੍ਰਭਾਵਸ਼ਾਲੀ ਸ਼ੰਘਰਸ਼ ਦਿਤੇ ਜਾਣਗੇ।ਅਖੀਰ ਵਿਚ ਪਰਧਾਨ ਨਰਿੰਦਰ ਮੈਹਤਾ ਨੇ ਆਏ ਸਾਥੀਆਂ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਵੱਲੋਂ ਨਿਭਾਈ ਗਈ ਇਸ ਮੌਕੇ ਬਹੁਗਿਣਤੀ ਪੈਨਸ਼ਨਰਜ਼ ਅਤੇ ਮੁਲਾਜ਼ਮ ਹਾਜਰ ਸਨ।
20-05-25 ਸਵੇਰ 04:11:29
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR