ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੇ ਕਰਮਚਾਰੀ ਰਜਿੰਦਰ ਸਿੰਘ ਵਿਰਕ ਹੋਏ ਸੇਵਾਮੁਕਤ
ਪਟਿਆਲਾ, 2 ਜੁਲਾਈ - ਲੋਕ ਸੰਪਰਕ ਵਿਭਾਗ ਵਿੱਚ ਬਤੌਰ ਕਲਾਕਾਰ ਸੇਵਾਵਾਂ ਨਿਭਾ ਰਹੇ ਰਜਿੰਦਰ ਸਿੰਘ ਵਿਰਕ 30 ਸਾਲਾਂ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੂੰ ਅੱਜ ਪਟਿਆਲਾ ਵਿਖੇ ਸਥਿਤ ਲੋਕ ਸੰਪਰਕ ਵਿਭਾਗ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਸਮੁੱਚੇ ਸਟਾਫ਼ ਸਮੇਤ ਰਜਿੰਦਰ ਸਿੰਘ ਵਿਰਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।

ਇਸ ਮੌਕੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਦਫ਼ਤਰ ਦੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ ਨੇ ਰਜਿੰਦਰ ਸਿੰਘ ਵਿਰਕ ਵੱਲੋਂ ਵਿਭਾਗ ਵਿਚ ਨਿਭਾਈ ਸ਼ਾਨਦਾਰ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਰਮਚਾਰੀ ਨੇ ਆਪਣਾ ਕੰਮ ਹਮੇਸ਼ਾ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ।
ਇਸ ਮੌਕੇ ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਹਰਦੀਪ ਸਿੰਘ ਏ.ਪੀ.ਆਰ.ਓ., ਜਸਤਰਨ ਸਿੰਘ ਏ.ਪੀ.ਆਰ.ਓ., ਦੀਪਕ ਕਪੂਰ ਏ.ਪੀ.ਆਰ.ਓ., ਸੀਨੀਅਰ ਸਹਾਇਕ ਅਮਨਪ੍ਰੀਤ ਕੌਰ, ਜੂਨੀਅਰ ਸਹਾਇਕ ਬਲਜਿੰਦਰ ਸਿੰਘ, ਕਲਰਕ ਸਮ੍ਰਿਤੀ ਜਿੰਦਲ ਤੇ ਵਰਿੰਦਰ ਜੋਸ਼ੀ, ਕਲਾਕਾਰ ਸਲੀਮ ਅਖਤਰ, ਰਾਜਿੰਦਰ ਕੁਮਾਰ ਡਰਾਮਾ ਪਾਰਟੀ ਅਟੈਂਡੈਂਟ, ਸੇਵਾਦਾਰ ਟਿੰਕੂ, ਸੇਵਾਦਾਰ ਰਮੇਸ਼ ਕੁਮਾਰ ਤੇ ਡਰਾਈਵਰ ਮਨਜੀਤ ਸਿੱਧੂ ਵੀ ਹਾਜ਼ਰ ਸਨ।