ਜਿਲ੍ਹਾ ਆਯੂਰਵੈਦਿਕ 'ਤੇ ਯੂਨਾਨੀ ਅਫਸਰ ਨੇ ਅਹੁਦਾ ਸੰਭਾਲਿਆ

ਹੁਸ਼ਿਆਰਪੁਰ - ਡਾਕਟਰ ਪ੍ਰਦੀਪ ਸਿੰਘ ਨੇ ਜ਼ਿਲ੍ਹਾ ਹੁਸ਼ਿਆਪੁਰ ਵਿਖੇ ਬਤੌਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਜੁਆਇੰਨ ਕੀਤਾ। ਓਹਨਾਂ ਨੇ ਸਮੂਹ ਸਟਾਫ਼ ਨੂੰ ਆਮ ਜਨਤਾ ਦੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਕਿਹਾ ਅਤੇ ਓਹਨਾ ਨੂੰ ਡਿਊਟੀ ਨਿਭਾਉਣ ਵਿਚ ਪੇਸ਼ ਆ ਰਹੀਆਂ ਔਕੜਾਂ ਬਾਰੇ ਜਾਣੂ ਕਰਵਾਉਣ ਲਈ ਕਿਹਾ।

ਇਸ ਮੌਕੇ ਤੇ ਡਾ. ਪ੍ਰਦੀਪ ਸਿੰਘ ਜੀ ਨੇ ਮਾਣਯੋਗ ਸ਼੍ਰੀ ਰਾਹੁਲ ਚਾਬਾ ਜੀ , ਵਧੀਕ ਡਿਪਟੀ ਕਮਿਸ਼ਨਰ ਜਨਰਲ ਜੀ ਨਾਲ ਮੁਲਾਕਾਤ ਵੀ ਕੀਤੀ ਅਤੇ ਓਹਨਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਓਹਨਾ ਨੂੰ ਆਯੁਰਵੇਦ ਵਿਭਾਗ ਹੁਸ਼ਿਆਰਪੁਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਅਤੇ ਕਿਹਾ ਗਿਆ ਕਿ ਵਿਭਾਗ ਹਰ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਤਿਆਰ ਰਹੇਗਾ। ਇਸ ਮੌਕੇ ਤੇ ਮਾਣਯੋਗ ਸ਼੍ਰੀ ਰਾਹੁਲ ਚਾਬਾ ਜੀ ਵਲੋਂ ਵਿਭਾਗ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਕੀਨ ਦਿਲਾਇਆ ਗਿਆ। ਇਸ ਮੌਕੇ ਤੇ ਡਾ. ਸੁਰਿੰਦਰਪਾਲ ਕੌਰ, ਸੀਨੀਅਰ ਫਿਜਿਸ਼ਨ, ਡਾ. ਹਰੀਸ਼ ਭਾਟੀਆ,  ਨੋਡਲ ਅਫ਼ਸਰ ਕੰਮ ਜ਼ਿਲ੍ਹਾ ਪ੍ਰਧਾਨ ਏ.ਐਮ.ਓ ਯੂਨੀਅਨ ਹੁਸ਼ਿਆਰਪੁਰ , ਡਾ. ਸ਼ਿਵਦੀਪ ਸਿੰਘ ਜਨਰਲ ਸਕੱਤਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਰੁਪਿੰਦਰਪ੍ਰੀਤ ਸਿੰਘ, ਡਾ. ਹਰਦੀਪ ਦੁੱਗਲ, ਡਾ. ਦੀਪਤੀ ਕੰਵਰ, ਸ਼੍ਰੀਮਤੀ ਦਲਜੀਤ ਕੌਰ, ਸੁਪਰਡੰਟ-2 , ਸ਼੍ਰੀ ਡਿੰਪਲ ਸਿੰਘ, ਕਲਰਕ, ਸ਼੍ਰੀਮਤੀ ਰੋਜ਼ੀ ਰਾਣੀ, ਸਟੇਨੋ ਟਾਈਪਿਸਟ , ਸ਼੍ਰੀ ਮਨੂੰ ਬਾਂਸਲ, ਉਪਵੈਦ ਅਤੇ ਹੋਰ ਦਫ਼ਤਰੀ ਸਟਾਫ਼ ਮੌਜੂਦ ਸਨ।