
ਰੋਟਰੀ ਕਲੱਬ ਬੰਗਾ ਨੇ ਕੀਤੀ ਕਲੱਬ ਅਸੈਂਬਲੀ
ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਨੇ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ ਜੀ ਦੀ ਪ੍ਰਧਾਨਗੀ ਵਿੱਚ ਕਲੱਬ ਅਸੈਂਬਲੀ ਕੀਤੀ । ਇਸ ਅਸੈਂਬਲੀ ਵਿਚ ਪ੍ਰਧਾਨ ਜੀ ਨੇ ਰੋਟੇ ਸੁਰਿੰਦਰ ਪਾਲ, ਪ੍ਰੈਜ਼ੀਡੈਂਟ ਇਲੈਕਟ 2024 - 25 ਨੂੰ 01 ਜੁਲਾਈ 2024 ਤੋਂ ਸ਼ੁਰੂ ਹੋਣ ਵਾਲੇ ਸਾਲ ਲਈ ਕਲੱਬ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਨ ਲਈ ਕਿਹਾI
ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਨੇ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ ਜੀ ਦੀ ਪ੍ਰਧਾਨਗੀ ਵਿੱਚ ਕਲੱਬ ਅਸੈਂਬਲੀ ਕੀਤੀ । ਇਸ ਅਸੈਂਬਲੀ ਵਿਚ ਪ੍ਰਧਾਨ ਜੀ ਨੇ ਰੋਟੇ ਸੁਰਿੰਦਰ ਪਾਲ, ਪ੍ਰੈਜ਼ੀਡੈਂਟ ਇਲੈਕਟ 2024 - 25 ਨੂੰ 01 ਜੁਲਾਈ 2024 ਤੋਂ ਸ਼ੁਰੂ ਹੋਣ ਵਾਲੇ ਸਾਲ ਲਈ ਕਲੱਬ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਨ ਲਈ ਕਿਹਾI
ਰੋਟੋ ਸੁਰਿੰਦਰ ਪਾਲ, ਪ੍ਰੈਜ਼ੀਡੈਂਟ ਇਲੈਕਟ ਨੇ ਰੋਟੋ ਸਰਨਜੀਤ ਸਿੰਘ, ਸੈਕਟਰੀ ਇਲੈਕਟ 2024 - 25, ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰੈਸੀਡੈਂਟ 2023 - 24 ਅਤੇ ਸਾਲ 2023 - 24 ਦੇ ਅਧਿਕਾਰੀਆਂ ਦੇ ਨਾਲ ਕਲੱਬ ਦੇ ਹਰ ਮੈਂਬਰ ਦੇ ਨਾਂ ਤੇ ਚਰਚਾ ਕੀਤੀ I ਵਿਚਾਰ ਵਟਾਂਦਰੇ ਉਪਰੰਤ ਰੋਟੋ ਸੁਰਿੰਦਰ ਪਾਲ ਜੀ ਵਲੋਂ ਸਰਬਸੰਮਤੀ ਨਾਲ ਸਾਲ 2024 - 25 ਲਈ ਅਧਿਕਾਰੀਆਂ ਦੀਆਂ ਨਿਯੁਕਤੀਆਂ ਐਲਾਨੀਆਂ ਗਈਆਂ ਜਿਸ ਵਿਚ ਰੋਟੋ ਪ੍ਰਵੀਨ ਕੁਮਾਰ - ਵਾਈਸ ਪ੍ਰੈਜ਼ੀਡੈਂਟ, ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ - ਐਗਜੀਕੁਟਿਵ ਸੈਕਟਰੀ, ਰੋਟੋ ਨਿਤਿਨ ਦੁੱਗਲ - ਫਾਇਨਾਂਸ ਸੈਕਟਰੀ, ਰੋਟੋ ਰਾਜ ਕੁਮਾਰ - ਮੈਂਬਰਸ਼ਿਪ ਚੇਅਰ, ਰੋਟੋ ਭੁਪਿੰਦਰ ਸਿੰਘ - ਸਰਵਿਸ ਪ੍ਰੋਜੈਕਟ ਚੇਅਰ, ਰੋਟੋ ਸੁਰਜੀਤ ਸਿੰਘ ਬੀਸਲਾ - ਫਾਊਂਡੇਸ਼ਨ ਚੇਅਰ, ਰੋਟੋ ਕਿੰਗ ਭਾਰਗਵ - ਪਬਲਿਕ ਇਮੇਜ ਚੇਅਰ, ਰੋਟੋ ਮਨਧੀਰ ਸਿੰਘ ਚੱਠਾ - ਕਲੱਬ ਲਰਨਿੰਗ ਫੇਸੀਲੀਟੈਟੋਰ ਅਤੇ ਰੋਟੋ ਇੰਦਰਜੀਤ ਸਿੰਘ - ਯੰਗ ਲੀਡਰ ਕੰਟੈਟ ਬਣਾਏ ਗਏ I ਇਸ ਤੋਂ ਇਲਾਵਾ ਰੋਟੋ ਗੁਰਚਰਨ ਸਿੰਘ ਸ਼ੇਰਗਿੱਲ - ਚੀਫ ਪੈਟਰਨ, ਰੋਟੋ ਸੁਰਿੰਦਰ ਸਿੰਘ ਢੀਂਡਸਾ - ਪੈਟਰਨ, ਰੋਟੋ ਪਰਮਜੀਤ ਸਿੰਘ ਭੋਗਲ - ਡਾਇਰੈਕਟਰ ਕਲੱਬ ਸਰਵਿਸਜ਼, ਰੋਟੋ ਸ਼ਮਸ਼ਾਦ ਅਲੀ - ਡਾਇਰੈਕਟਰ ਪਬਲਿਕ ਇਮੇਜ, ਰੋਟੋ ਰਾਜ ਕੁਮਾਰ ਭਮਰਾ - ਡਾਇਰੈਕਟਰ ਯੂਥ ਸਰਵਿਸਜ਼, ਰੋਟੋ ਅਨਿਲ ਕਟਾਰੀਆ - ਡਾਇਰੈਕਟਰ ਟੀ ਆਰ ਐਫ, ਰੋਟੋ ਹਰਸ਼ ਕੁਮਾਰ - ਡਾਇਰੈਕਟਰ ਸਰਵਿਸ ਪ੍ਰੋਜੈਕਟ, ਰੋਟੋ ਗੁਰਵਿੰਦਰ ਸਿੰਘ ਅਟਵਾਲ - ਡਾਇਰੈਕਟਰ ਇੰਟਰਨੈਸ਼ਨਲ ਸਰਵਿਸਜ਼, ਰੋਟੋ ਐਡਵੋਕੇਟ ਕਮਲਜੀਤ ਸਿੰਘ - ਡਾਇਰੈਕਟਰ ਲੀਗਲ, ਰੋਟੋ ਮਨਮੀਤ ਕੁਮਾਰ - ਜੋਇੰਟ ਸੈਕਟਰੀ ਅਤੇ ਰੋਟੋ ਇਕਬਾਲ ਸਿੰਘ - ਕਲੱਬ ਟ੍ਰੇਨਰ ਬਣਾਏ ਗਏ I ਇਸ ਉਪਰੰਤ ਰੋਟੋ ਸੁਰਿੰਦਰ ਪਾਲ, ਪ੍ਰੈਜ਼ੀਡੈਂਟ ਇਲੈਕਟ, ਨੇ ਨਵੀ ਚੁਣੀ ਗਈ ਟੀਮ ਨੂੰ ਵਧਾਈਆਂ ਦਿਤੀ ਅਤੇ ਆਸ ਪ੍ਰਗਟ ਕੀਤੀ ਕੀ ਨਵੀ ਟੀਮ ਅਤੇ ਸਾਰੇ ਕਲੱਬ ਮੈਂਬਰ ਮਿਲ ਕੇ ਰੋਟਰੀ ਕਲੱਬ ਬੰਗਾ ਨੂੰ ਸਾਲ 2024 - 25 ਵਿਚ ਰੋਟਰੀ ਡਿਸਟਿਕ 3070 ਦਾ ਨੰਬਰ ਇਕ ਬਣਾਉਣਗੇ I ਉਨ੍ਹਾਂ ਰੋਟੋ ਸਰਨਜੀਤ ਸਿੰਘ, ਸੈਕਟਰੀ ਇਲੈਕਟ ਨੂੰ ਨਵੀ ਟੀਮ ਨਾਲ ਮਿਲ ਕੇ ਸਾਲ 2024 - 25 ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦਾ ਮੁੱਖ ਏਜੰਡਾ ਅਤੇ ਕਲੱਬ ਦਾ ਬਜਟ ਬਣਾਉਣ ਲਈ ਆਖਿਆ I ਇਸ ਉਪਰੰਤ ਰੋਟੋ ਸਰਨਜੀਤ ਸਿੰਘ ਵਲੋਂ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ I ਇਸ ਮੌਕੇ ਰੋਟੋ ਰਾਜ ਕੁਮਾਰ, ਏ ਜੀ ਇਲੈਕਟ, ਰੋਟੋ ਗੁਰਚਰਨ ਸਿੰਘ ਸ਼ੇਰਗਿੱਲ, ਰੋਟੋ ਸੁਰਿੰਦਰ ਸਿੰਘ ਢੀਂਡਸਾ, ਰੋਟੋ ਸ਼ਮਸ਼ਾਦ ਅਲੀ, ਰੋਟੋ ਨਿਤਿਨ ਦੁੱਗਲ, ਰੋਟੋ ਕਿੰਗ ਭਾਰਗਵ, ਰੋਟੋ ਇਕਬਾਲ ਸਿੰਘ ਬਾਜਵਾ, ਰੋਟੋ ਗੁਰਵਿੰਦਰ ਸਿੰਘ ਅਟਵਾਲ, ਰੋਟੋ ਮਨਧੀਰ ਸਿੰਘ ਚੱਠਾ, ਰੋਟੋ ਇੰਦਰਜੀਤ ਸਿੰਘ, ਰੋਟੋ ਪਰਮਜੀਤ ਸਿੰਘ ਭੋਗਲ, ਰੋਟੋ ਹਰਸ਼ ਕੁਮਾਰ ਸ਼ਰਮਾ, ਰੋਟੋ ਸ਼ਾਮ ਲਾਲ, ਅਤੇ ਰੋਟੋ ਜਸਵਿੰਦਰ ਸਿੰਘ ਮਾਨ, ਅਤੇ ਹੋਰ ਮੈਂਬਰਾਂ ਹਾਜ਼ਰ ਸਨ I
