ਸ਼ਹੀਦ ਸਰਬਜੀਤ ਸਿੰਘ ਬੋਪਾਰਾਏ ਦੇ ਪਿੰਡ ਇਆਲੀ ਖੁਰਦ ਵਿਖੇ ਸ਼ਹੀਦ ਦਾ ਜਨਮ ਦਿਨ ਮਨਾਇਆ
ਲੁਧਿਆਣਾ - ਦੇਸ਼ ਦੀਆਂ ਸਰਹੱਦਾਂ ਉੱਤੇ ਅਤੇ ਦੇਸ਼ ਦੇ ਅੰਦਰ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦਿਆਂ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਦੇਸ਼ ਦੇ ਅਨਮੋਲ ਹੀਰੇ ਹੁੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਇਆਲੀ ਖੁਰਦ ਦੇ ਸਰਪ੍ਰਸਤ ਹਰਦੇਵ ਸਿੰਘ ਬੋਪਾਰਾਏ ਉੱਘੇ ਸਮਾਜ ਸੇਵੀ ਨੇ ਦੱਸਿਆ ਕਿ 35 ਵਰ੍ਹੇ ਪਹਿਲਾਂ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਵਿਧਾਇਕ ਜਗਰੂਪ ਸਿੰਘ ਗਗੜਾ ਹਲਕਾ ਜਗਰਾਉ ਦੇ ਨਾਲ ਅੱਤਵਾਦੀਆਂ ਦੇ ਮੁਕਾਬਲੇ ਵਿੱਚ ਸ਼ਹੀਦ ਹੋਏ ਸਰਬਜੀਤ ਸਿੰਘ ਬੋਪਾਰਾਏ ਦੇ ਜੱਦੀ ਪਿੰਡ ਇਆਲੀ ਖੁਰਦ ਵਿਖੇ ਜਨਮ ਦਿਵਸ ਮਨਾਇਆ ਗਿਆ।

ਸਰਦਾਰ ਬੋਪਾਰਾਏ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਦੀ ਯਾਦ ਤਾਜ਼ਾ ਰਹਿ ਸਕੇ। ਉਹਨਾਂ ਕਿਹਾ ਕਿ ਸ਼ਹੀਦ ਸਰਬਜੀਤ ਸਿੰਘ ਬੋਪਾਰਾਏ ਦੀ ਯਾਦ ਵਿੱਚ ਅੱਜ ਤੱਕ ਕੋਈ ਉਸਦੀ ਯਾਦਗਾਰ ਨਹੀਂ ਬਣਾਈ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਾਸਟਰ ਸੁਰਿੰਦਰ ਸਿੰਘ ਗਿੱਲ ਪ੍ਰਤਾਪ ਸਿੰਘ ਵਾਲਾ ਬਲਵੀਰ ਸਿੰਘ ਵੜੈਚ, ਧਰਮਿੰਦਰ ਸਿੰਘ ਪ੍ਰਤਾਪ ਸਿੰਘ ਵਾਲਾ, ਉੱਘੇ ਸਮਾਜ ਸੇਵੀ ਹਰਦੇਵ ਸਿੰਘ ਬੋਪਾਰਾਏ, ਚਮਕੌਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਸੰਧੂ ਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।