
ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ “ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ” ਸਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਰਾਜਕਿਰਨ ਕੌਰ(ਜਿਲ੍ਹਾ ਸਮਾਜਿਕ ਸਰੁੱਖਿਆ ਅਫਸਰ) ਨੇ ਕੀਤੀ। ਇਹ ਸੈਮੀਨਾਰ ਮਾਣਯੋਗ ਸਕੱਤਰ ਸ.ਸ਼ਿਵਦੁਲਾਰ ਸਿੰਘ ਢਿੰਲੋਂ, ਇਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਉਨਾਂ ਦੀ ਅਗਵਾਈ ਹੇਠ ਕਰਵਾਇਆ ਗਿਆ। 26 ਜੂਨ ਨੂੰ ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਨੂੰ ਮੁੱਖ ਰੱਖਦੇ ਹੋਏ ਇਹ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ “ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ” ਸਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਰਾਜਕਿਰਨ ਕੌਰ(ਜਿਲ੍ਹਾ ਸਮਾਜਿਕ ਸਰੁੱਖਿਆ ਅਫਸਰ) ਨੇ ਕੀਤੀ। ਇਹ ਸੈਮੀਨਾਰ ਮਾਣਯੋਗ ਸਕੱਤਰ ਸ.ਸ਼ਿਵਦੁਲਾਰ ਸਿੰਘ ਢਿੰਲੋਂ, ਇਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਉਨਾਂ ਦੀ ਅਗਵਾਈ ਹੇਠ ਕਰਵਾਇਆ ਗਿਆ। 26 ਜੂਨ ਨੂੰ ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਨੂੰ ਮੁੱਖ ਰੱਖਦੇ ਹੋਏ ਇਹ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਸੰਦੀਪ ਕੁਮਾਰ(ਐਸ.ਐਚ.ਓ.ਨਵਾਂਸ਼ਹਿਰ) ਸਨ। ਇਸ ਸਾਲ ਦੀ ਥੀਮ “ਸਬੂਤ ਸਪੱਸ਼ਟ ਹੈ: ਰੋਕਥਾਮ ਵਿੱਚ ਨਿਵੇਸ਼ ਕਰੋ” ਦੇ ਆਧਾਰ ਤੇ ਮਨਾਇਆ ਗਿਆ। ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ, ਮਨੁੱਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ ਨਵਾਸ਼ਹਿਰ,ਸੀਨੀਅਰ ਸਿਟੀਜਨ , ਨਵਜੋਤ ਸਹਿਤ ਸੰਸਥਾ ਔੜ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਵਾਂਸ਼ਹਿਰ, ਸਵੱਛ ਭਾਰਤ ਅਭਿਆਨ ਰਾਂਹੋ, ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ,ਦੁਆਬਾ ਸੇਵਾ ਸੰਮਤੀ ਨਵਾਂਸ਼ਹਿਰ, ਭਾਰਤੀ ਵਿਕਾਸ ਪ੍ਰੀਸ਼ਦ, ਵਾਤਾਵਰਣ ਸੇਵਾ ਸੁਸਾਈਟੀ ਰਾਹੋਂ ਆਦਿ ਸਮਾਜ ਸੇਵੀ ਸੁਸਾਇਟੀਆਂ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਸ਼੍ਰੀ ਸੰਦੀਪ ਕੁਮਾਰ(ਐਸ.ਐਚ.ਓ.ਨਵਾਂਸ਼ਹਿਰ) ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਜਿਲ੍ਹਾ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨਾ ਨੇ ਕਿਹਾ ਕਿ ਤੁਸੀ ਪੁਲਿਸ ਦੁਆਰਾ ਜਾਰੀ ਨੰਬਰ ਤੇ ਨਸ਼ਾ ਵੇਚਣ ਵਾਲਿਆ ਦੀ ਜਾਣਕਾਰੀ ਦੇ ਸਕਦੇ ਹੋ। ਉਨਾ ਨੇ ਸੈਮੀਨਾਰ ਵਿੱਚ ਮੌਜੂਦ ਲੋਕਾਂ ਸਮੇਤ ਸੋਹੰ ਚੁੱਕੀ ਕਿ ਅਸੀ ਨਸ਼ਾ ਨਹੀਂ ਕਰਾਂਗੇ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਾਂਗੇ। ਉਨਾ ਨੇ ਕਿਹਾ ਕਿ ਲੋਕਾਂ ਦੀ ਮਦਦ ਨਾਲ ਪੁਲਿਸ ਨਸ਼ੇ ਦੀ ਵਿਕਰੀ ਨੂੰ ਲਗਾਮ ਲਗਾ ਸਕਦੀ ਹੈ। ਸੈਮੀਨਾਰ ਸੰਬੋਧਨ ਹੁੰਦਿਆ ਡਾ. ਰਾਜਨ ਸ਼ਾਸ਼ਤਰੀ(ਮਨੋਰੋਗਾਂ ਦੇ ਮਾਹਿਰ) ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ। ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫੱਸ ਚੁੱਕੇ ਹਨ, ਉਨਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕਰਕੇ ਉਨਾੰ ਨੂੰ ਪਿਆਰ ਨਾਲ ਸਰਕਾਰ ਦੁਆਰਾ ਖੋਲੇ ਗਏ ਨਸ਼ੇ ਛੁਡਾਊ ਕੇਂਦਰਾਂ ਵਿਚੋ ਮੈਡੀਕਲ ਟਰੀਟਮੈਟ ਦੇ ਕੇ ਉਨਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਨਾ ਨੇ ਕਿ ਨਸ਼ੇ ਨੂੰ ਘਟਾਉਣ ਵਾਸਤੇ ਨਸ਼ੇ ਦੀ ਸਪਲਾਈ ਅਤੇ ਮੰਗ ਨੂੰ ਘੱਟ ਕਰਨਾ ਚਾਹੀਦਾ ਹੈ। ਸਪਲਾਈ ਨੂੰ ਸਰਾਕਰ ਅਤੇ ਕਾਨੂੰਨੀ ਅਦਾਰੇ ਕਾਰਵਾਈ ਕਰਕੇ ਘਟਾ ਸਕਦੇ ਹਨ। ਨਸ਼ੇ ਦੀ ਮੰਗ ਨੂੰ ਡਾਕਟਰ ਅਤੇ ਲੋਕਾਂ ਦੇ ਸਹਿਯੋਗ ਨਾਲ ਘਟਾਇਆ ਜਾ ਸਕਦਾ ਹੈ। ਮਰੀਜਾਂ ਅਤੇ ਉਨਾ ਦੇ ਮਾਤਾ-ਪਿਤਾ ਨੂੰ ਵੀ ਨਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਤੇ ਇਸ ਸਬੰਧੀ ਦਵਾਈਆਂ ਦੀ ਵੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ ਕੀਤਾ ਜਾਦਾ ਹੈ। ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਹ ਦਿਨ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਹਰ ਸਾਲ 26 ਜੂਨ ਨੂੰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦੀ ਮੁਹਿੰਮ ਦਾ ਉਦੇਸ਼ ਆਦਰ ਅਤੇ ਹਮਦਰਦੀ ਨਾਲ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਇਲਾਜ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ; ਸਾਰਿਆਂ ਲਈ ਸਬੂਤ-ਆਧਾਰਿਤ, ਸਵੈ-ਇੱਛਤ ਸੇਵਾਵਾਂ ਪ੍ਰਦਾਨ ਕਰਨਾ; ਸਜ਼ਾ ਦੇ ਬਦਲ ਦੀ ਪੇਸ਼ਕਸ਼; ਰੋਕਥਾਮ ਨੂੰ ਤਰਜੀਹ ਦੇਣਾ; ਅਤੇ ਹਮਦਰਦੀ ਨਾਲ ਅਗਵਾਈ ਕਰਦਾ ਹੈ। ਸੈਮੀਨਾਰ ਵਿੱਚ ਸ਼੍ਰੀਮਤੀ ਰਾਜਕਿਰਨ ਕੌਰ (ਸਟਾਫ ਮੈਂਬਰ ਜਿਲ੍ਹਾ ਸਮਾਜਿਕ ਸਰੁੱਖਿਆ ਅਫਸਰ, ਨਵਾਂਸ਼ਹਿਰ) ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਨਸ਼ਾ ਵੇਚਣ ਵਾਲਿਆ ਦਾ ਸਮਾਜ ਵਿੱਚ ਬਾਈਕਾਟ ਕਰਨਾ ਚਾਹੀਦਾ ਹੈ। ਉਨਾਂ ਤੋਂ ਧਾਰਮਿਕ ਸਥਾਨਾਂ ਵਿੱਚ ਦਾਨ ਵੀ ਨਹੀਂ ਲੈਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਆਪਣੀ ਬਣਦੀ ਜਿੰਮੇਵਾਰੀ ਸਮਝ ਕੇ ਸਕੂਲ ਦੇ ਬੱਚਿਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਤਾਂ ਕਿ ਉਹ ਇਸ ਨਸ਼ੇ ਦੀ ਦਲਦਲ ਤੋਂ ਬੱਚ ਸਕਣ। ਇਸ ਮੌਕੇ ਤੇ ਸ਼੍ਰੀ ਨਰਿੰਦਰ ਸਿੰਘ ਭਾਰਟਾ(ਅਧਿਆਪਕ), ਜਸਪਾਲ ਸਿੰਘ ਗਿੱਧਾ( ਉਪਕਾਰ ਸੁਸਾਇਟੀ), ਦੇਸ ਰਾਜ ਬਾਲੀ( ਮਨੁਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ), ਐਸ.ਕੇ. ਪੁਰੀ(ਸੈਕਟਰੀ ਸੀਨੀਅਰ ਸੀਟਿਜਨ ਐਸੋਸੀਏਸ਼ਨ ਨਵਾਸਿਹਰ), ਸੁਭਾਸ਼ ਅਰੋੜਾ, ਸੁਖਵਿੰਦਰ ਸਿੰਘ ਥਾਂਦੀ, ਸੁਖਵਿੰਦਰ ਸਿੰਘ ਥਾਂਦੀ, ਜਸਵਿੰਦਰ ਸਿੰਘ ਰਾਂਹੋ ਸਵੱਛ ਭਾਰਤ, ਹਰੀ ਕਿਸ਼ਨ ਪਟਵਾਰੀ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸ਼੍ਰੀ ਸੰਦੀਪ ਕੁਮਾਰ(ਐਸ.ਐਚ.ਓ.ਨਵਾਂਸ਼ਹਿਰ), ਸ਼੍ਰੀਮਤੀ ਰਾਜਕਿਰਨ ਕੌਰ(ਜਿਲ੍ਹਾ ਸਮਾਜਿਕ ਸਰੁੱਖਿਆ ਅਫਸਰ) , ਡਾ. ਰਾਜਨ ਸ਼ਾਸ਼ਤਰੀ(ਮਨੋਰੋਗਾਂ ਦੇ ਮਾਹਿਰ) ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਮੌਕੇ ਤੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਲੋਂ ਸਮਾਜ ਸੇਵੀ ਸੰਸਥਾਵਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ। ਇਸ ਮੌਕੇ ਤੇ ਪੂਨਮ(ਰੈੱਡ ਕਰਾਸ ਸੁਸਾਇਟੀ ਜਿਲ੍ਹਾ ਸ਼.ਭ.ਸ.ਨਗਰ) ਅਤੇ ਕੇਂਦਰ ਦੇ ਸਟਾਫ ਮੈਂਬਰ, ਮਰੀਜ ਅਤੇ ਉਨਾਂ ਦੇ ਮਾਤਾ- ਪਿਤਾ ਹਾਜਿਰ ਸਨ।
