ਬਲੱਡ ਸੈਂਟਰ ਨੂੰ ਕੈਪਟਨ ਆਈ ਜੇ ਸਰੀਨ ਯਾਦਗਾਰੀ ਵਿਤੀ ਸਹਿਯੋਗ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਨਵਾਂਸ਼ਹਿਰ - ਕੈਪਟਨ ਆਈ ਜੇ ਸਰੀਨ ਨੇ ਆਪਣੇ ਫ਼ੌਜੀ ਸੇਵਾਕਾਲ ਉਪ੍ਰੰਤ ਵਕਾਲਤ ਕਰਦਿਆਂ ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਦੀ ਐਗਜੈਕਿਟਵ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਵੀ ਨਿਭਾਈ।
ਨਵਾਂਸ਼ਹਿਰ - ਕੈਪਟਨ ਆਈ ਜੇ ਸਰੀਨ ਨੇ ਆਪਣੇ ਫ਼ੌਜੀ ਸੇਵਾਕਾਲ ਉਪ੍ਰੰਤ ਵਕਾਲਤ ਕਰਦਿਆਂ ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਦੀ ਐਗਜੈਕਿਟਵ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਵੀ ਨਿਭਾਈ।
ਉਹਨਾਂ ਦੀ ਦੂਜੀ ਬਰਸੀ ਤੇ ਉਹਨਾਂ ਦੇ ਸਪੁੱਤਰ ਰਾਜਨ ਸਰੀਨ ਤੇ ਨੂੰਹ ਅੰਜੂ ਸਰੀਨ ਵਲੋਂ ਖੂਨਦਾਨ ਭਵਨ ਵਿਖੇ ਖੂਨਦਾਨੀ ਫ਼ਰਿਸ਼ਤਿਆਂ ਲਈ ਰਿਫਰੈਸ਼ਮੈਂਟ ਸੇਵਾ ਲਈ ਬੀ ਡੀ ਸੀ ਬਲੱਡ ਸੈਂਟਰ ਨੂੰ ਵਿਤੀ ਸਹਿਯੋਗ ਭੇਟ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਕੇ ਕੈਪਟਨ ਆਈ ਜੇ ਸਰੀਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸੰਸਥਾ ਲਈ ਉਹਨਾਂ ਵਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਕੈਸ਼ੀਅਰ ਪ੍ਰਵੇਸ਼ ਕੁਮਾਰ, ਡਾ ਅਜੇ ਬੱਗਾ, ਮਨਮੀਤ ਸਿੰਘ ਮੈਨੇਜਰ, ਸਰੀਨ ਪ੍ਰੀਵਾਰ ਤੇ ਸਟਾਫ ਮੈਂਬਰ ਹਾਜ਼ਰ ਸਨ।
02-06-25 ਸ਼ਾਮ 09:34:23
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR