ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸੇਵਾ ਭਾਰਤੀ ਵੱਲੋਂ ਪਿੰਡ ਪਾਹਲੇਵਾਲ ਵਿੱਚ ਲਗਾਇਆ ਗਿਆ ਯੋਗ ਜਾਗਰੂਕ ਅਤੇ ਸਿੱਖਿਆ ਕੈਂਪ
ਗੜਸ਼ੰਕਰ, 21 ਜੂਨ - ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਗੜਸ਼ੰਕਰ ਦੇ ਪਿੰਡ ਪਾਹਲੇਵਾਲ ਵਿੱਚ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਸੇਵਾ ਭਾਰਤੀ ਗੜਸ਼ੰਕਰ ਦੇ ਯੂਨਿਟ ਵੱਲੋਂ ਆਯੋਜਿਤ ਕੀਤਾ ਗਿਆ ਇਹ ਯੋਗ ਕੈਂਪ ਭਾਈ ਪਿਆਰਾ ਪ੍ਰਬੰਧਕ ਕਮੇਟੀ ਪਿੰਡ ਪਾਹਲੇਵਾਲ ਦੇ ਯਤਨਾਂ ਨਾਲ ਸਫਲਤਾ ਪੂਰਵਕ ਸੰਪੰਨ ਹੋਇਆ।
ਗੜਸ਼ੰਕਰ, 21 ਜੂਨ - ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਗੜਸ਼ੰਕਰ ਦੇ ਪਿੰਡ ਪਾਹਲੇਵਾਲ ਵਿੱਚ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਸੇਵਾ ਭਾਰਤੀ ਗੜਸ਼ੰਕਰ ਦੇ ਯੂਨਿਟ ਵੱਲੋਂ ਆਯੋਜਿਤ ਕੀਤਾ ਗਿਆ ਇਹ ਯੋਗ ਕੈਂਪ ਭਾਈ ਪਿਆਰਾ ਪ੍ਰਬੰਧਕ ਕਮੇਟੀ ਪਿੰਡ ਪਾਹਲੇਵਾਲ ਦੇ ਯਤਨਾਂ ਨਾਲ ਸਫਲਤਾ ਪੂਰਵਕ ਸੰਪੰਨ ਹੋਇਆ।
ਕੈਂਪ ਦੌਰਾਨ ਜਿੱਥੇ ਪਿੰਡ ਪਾਹਲੇਵਾਲ ਤੋਂ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਿਰਕਤ ਕੀਤੀ ਉੱਥੇ ਨਾਲ ਹੀ ਦੂਰ ਦਰਾਜ਼ ਦੇ ਇਲਾਕਿਆਂ ਤੋਂ ਵੀ ਯੋਗ ਦੀ ਮਹੱਤਤਾ ਸਮਝਣ ਵਾਲੇ ਆਮ ਲੋਕਾਂ ਨੇ ਇਸ ਕੈਂਪ ਦੌਰਾਨ ਸ਼ਮੂਲੀਅਤ ਕੀਤੀ।
ਸੇਵਾ ਭਾਰਤੀ ਤੋਂ ਪ੍ਰਧਾਨ ਰਜਿੰਦਰ ਪ੍ਰਸਾਦ ਖੁਰਮੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਯੋਗ ਕੈਂਪ ਦੌਰਾਨ ਯੋਗਾ ਦੇ ਮਾਹਿਰ ਭੈਣ ਵੀਨਾ ਜੀ ਪਿੰਡ ਬੀਰਮਪੁਰ ਐਮਏ ਯੋਗਾ ਵੱਲੋਂ ਯੋਗ ਨਾਲ ਜੁੜੇ ਹੋਏ ਅਨੇਕਾਂ ਨੁਕਤੇ ਆਮ ਲੋਕਾਂ ਨਾਲ ਸਾਂਝੇ ਕੀਤੇ ਉਹਨਾਂ ਨੇ ਯੋਗ ਦੀ ਮਹੱਤਤਾ ਤੇ ਯੋਗ ਦੇ ਆਸਨਾ ਸੰਬੰਧੀ ਵਿਸਥਾਰ ਪੂਰਵਕ ਇਸ ਮੌਕੇ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਜ਼ਿਲਾ ਸੰਘ ਚਾਲਕ ਠਾਕੁਰ ਮੋਹਨ ਸਿੰਘ, ਖੰਡ ਪ੍ਰਮੁੱਖ ਵਨੀਤ, ਸੇਵਾ ਭਾਰਤੀ ਤੋਂ ਚੰਦਰਸ਼ੇਖਰ ਮਹਿਤਾ, ਉੱਘੇ ਸਮਾਜ ਸੇਵਕ ਡਾਕਟਰ ਰਣਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਯੋਗ ਕੈਂਪ ਦੌਰਾਨ ਜਿੱਥੇ ਵੀਨਾ ਜੀ ਵੱਲੋਂ ਯੋਗ ਨਾਲ ਜੁੜੇ ਹੋਏ ਅਨੇਕਾਂ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੀ ਉੱਥੇ ਨਾਲ ਹੀ ਕੁਮਾਰੀ ਨਿਸ਼ੀ, ਕੁਮਾਰੀ ਕੋਮਲ ਅਤੇ ਕੁਮਾਰੀ ਕੰਚਨ ਵੱਲੋਂ ਯੋਗ ਆਸਨਾ ਦੀ ਨੁਮਾਇਸ਼ ਬਾ ਕਮਾਲ ਮੰਚ ਤੋਂ ਕੀਤੀ।
ਇਸ ਯੋਗ ਕੈਂਪ ਦੌਰਾਨ ਮੀਰਾ ਰਾਣਾ, ਬੰਦਨਾ, ਕਿਰਨ ਰਾਣਾ, ਪਾਇਲ, ਚੰਚਲਾ, ਰਮਨ ਨਇਅਰ, ਵਿਕਾਸ ਗੁਪਤਾ, ਅਮਿਤ ਮਹਿਤਾ, ਜਤਿੰਦਰ ਕੁਮਾਰ, ਗੁਲਸ਼ਨ ਕੁਮਾਰ, ਅਵਤਾਰ ਸਿੰਘ ਅਤੇ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ।
ਕੈਂਪ ਦੌਰਾਨ ਪਹੁੰਚੇ ਹੋਏ ਛੋਟੇ ਬੱਚੇ ਜਿਹਨਾਂ ਵਿੱਚ ਰਾਧਿਕਾ, ਅਨੁਪ੍ਰੀਆ ਰਾਣੀ, ਵੰਸ਼ਿਕਾ ਠਾਕੁਰ, ਤਨੀਸ਼ਾ, ਸਾਂਚੀ, ਕ੍ਰਿਤਿਸ਼, ਕਾਇਆ, ਰਿਹਾਸ਼ ਠਾਕੁਰ, ਵਾਨਵੀਕਾ ਅਤੇ ਹੇਮਾ ਸ਼ਾਮਿਲ ਸਨ ਦੀ ਹੌਸਲਾ ਅਫਜਾਈ ਕਰਦੇ ਹੋਏ ਡਾਕਟਰ ਰਣਜੀਤ ਸਿੰਘ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚੀਆਂ ਲਈ ਵਿਸ਼ੇਸ਼ ਤੌਰ ਤੇ ਟੀ-ਸ਼ਰਟ ਦੇਣ ਦਾ ਐਲਾਨ ਕੀਤਾ।
