
ਬੀਤ ਇਲਾਕੇ ਦੇ ਵੱਖ ਵੱਖ ਪਿੰਡਾਂ ਚ ਪੀਣ ਵਾਲੇ ਪਾਣੀ ਵਾਲੀਆਂ ਪਾਈਪਾਂ ਚ ਲੀਕਜ ਵਾਲੇ ਸਥਾਨਾਂ ਤੋਂ ਗੰਦਾ ਪਾਣੀ ਪਾਈਪਾਂ ਚ ਜਾ ਕੇ ਲੋਕਾਂ ਦੇ ਘਰਾਂ ਨੂੰ ਸਪਲਾਈ ਹੋ ਰਿਹਾ ਗੰਦਾ ਪਾਣੀ ।
ਬੀਤ ਇਲਾਕੇ ਦੇ ਵੱਖ ਵੱਖ ਪਿੰਡਾਂ ਚ ਪੀਣ ਵਾਲੇ ਪਾਣੀ ਵਾਲੀਆਂ ਪਾਈਪਾਂ ਚ ਲੀਕਜ ਵਾਲੇ ਸਥਾਨਾਂ ਤੋਂ ਗੰਦਾ ਪਾਣੀ ਪਾਈਪਾਂ ਚ ਜਾ ਕੇ ਲੋਕਾਂ ਦੇ ਘਰਾਂ ਨੂੰ ਸਪਲਾਈ ਹੋ ਰਿਹਾ ਗੰਦਾ ਪਾਣੀ ।
ਗੜ੍ਹਸ਼ੰਕਰ 10 ਅਕਤੂਬਰ - ਅੱਜ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਸੇਖੋਵਾਲ ਬੀਤ ਦੇ ਵਾਟਰ ਵਰਕਸ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਬੀਤ ਮੰਡਲ ਪ੍ਰਧਾਨ ਵਿਜੇ ਕੁਮਾਰ ਬਿੱਲਾ ਕੰਬਾਲਾ, ਸਾਬਕਾ ਪ੍ਰਧਾਨ ਪ੍ਰਦੀਪ ਰੰਗੀਲਾ, ਜਨਰਲ ਸਕੱਤਰ ਅਲੋਕ ਰਾਣਾ ਨੇ ਦੱਸਿਆ ਕਿ ਇਥੋਂ ਹੈਬੋਵਾਲ, ਸੇਖੋਵਾਲ਼, ਸੀਹਵਾਂ, ਟੱਬਾ, ਹਰਵਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ ਪਰ ਇਸ ਸਥਾਨ ਤੇ ਥਾਂ ਥਾਂ ਤੇ ਪੀਣ ਵਾਲੇ ਪਾਣੀ ਦੀ ਲੀਕਜ ਹੋ ਰਹੀ ਹੈ। ਜਿਸ ਨਾਲ ਬੇਤਹਾਸ਼ਾ ਪਾਣੀ ਦੀ ਬੇਕਦਰੀ ਹੋ ਰਹੀ ਹੈ ਅਤੇ ਇਸ ਲੀਕਜ ਵਾਲੇ ਸਥਾਨਾਂ ਤੋਂ ਗੰਦਾ ਪਾਣੀ ਪਾਈਪਾਂ ਚ ਜਾ ਕੇ ਲੋਕਾਂ ਦੇ ਘਰਾਂ ਨੂੰ ਸਪਲਾਈ ਹੋ ਰਿਹਾ ਹੈ ਜਿਸ ਨਾਲ ਸਿੱਧੇ ਤੌਰ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਵਾਰ ਵਾਰ ਮਹਿਕਮੇ ਦੇ ਧਿਆਨ ਚ ਲਿਆਉਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਬਾਬਾ ਆਦਮ ਦੇ ਜ਼ਮਾਨੇ ਦੀਆ ਪਾਈਪਾਂ ਨੂੰ ਬਦਲਿਆ ਜਾਵੇ ।ਉਨ੍ਹਾਂ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ
ਇਸ ਸਬੰਧੀ ਐਸ ਡੀ ਓ ਵਾਟਰ ਸਪਲਾਈ ਗੜ੍ਹਸ਼ੰਕਰ ਜੋਗਿੰਦਰਪਾਲ ਨੇ ਕਿਹਾ ਕਿ ਇਹ ਮਸਲਾ ਅੱਜ ਹੀ ਮੇਰੇ ਧਿਆਨ ਵਿੱਚ ਆਇਆ ਹੈ ਜਲਦੀ ਹੀ ਮੌਕਾ ਦੇਖਕੇ ਇਸਦਾ ਹੱਲ ਕੀਤਾ ਜਾਵੇਗਾ। ਇਸ ਮੋਕੇ ਅਵਤਾਰ ਰਾਣਾ, ਬਿੱਲਾ ਮਿਸਤਰੀ ਸੇਖੋਵਲ, ਸਰਦਾਰਾ ਸੇਖ਼ੋਵਾਲ, ਬਿੰਦਰ ਸੇਖੋਵਾਲ ਹਾਜਰ ਸਨ
