
ਡੇਅਰੀ ਵਿਕਾਸ ਵਿਭਾਗ ਵੱਲੋਂ ਪਸ਼ੂਆਂ ਦੇ ਬੀਮਾ ਲਈ ਸਕੀਮ ਸ਼ੁਰੂ : ਡਿਪਟੀ ਡਾਇਰੈਕਟਰ
ਨਵਾਂਸ਼ਹਿਰ - ਪੰਜਾਬ ਡੇਅਰੀ ਵਿਕਾਸ ਵਿਭਾਗ ਅਤੇ Future General India Insurance Company Ltd ਵੱਲੋ ਸਰਕਾਰੀ ਬੀਮਾ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਲਈ ਸਾਰੇ ਡੇਅਰੀ ਫਾਰਮਰ ਜਿਹੜੇ ਆਪਣੇ ਪਸ਼ੂਆਂ ਦਾ ਅਤੇ ਪਸ਼ੂਆਂ ਦੇ ਉੱਤੇ ਲੱਗੀ ਹੋਈ ਲਾਗਤ ਦੀ ਚਿੰਤਾ ਕਰਦੇ ਹਨ ਉਹਨਾਂ ਭਰਾਵਾਂ ਵਾਸਤੇ ਖੁਸ਼ਖਬਰੀ ਹੈ
ਨਵਾਂਸ਼ਹਿਰ - ਪੰਜਾਬ ਡੇਅਰੀ ਵਿਕਾਸ ਵਿਭਾਗ ਅਤੇ Future General India Insurance Company Ltd ਵੱਲੋ ਸਰਕਾਰੀ ਬੀਮਾ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਲਈ ਸਾਰੇ ਡੇਅਰੀ ਫਾਰਮਰ ਜਿਹੜੇ ਆਪਣੇ ਪਸ਼ੂਆਂ ਦਾ ਅਤੇ ਪਸ਼ੂਆਂ ਦੇ ਉੱਤੇ ਲੱਗੀ ਹੋਈ ਲਾਗਤ ਦੀ ਚਿੰਤਾ ਕਰਦੇ ਹਨ ਉਹਨਾਂ ਭਰਾਵਾਂ ਵਾਸਤੇ ਖੁਸ਼ਖਬਰੀ ਹੈ ਕਿ ਅਸੀਂ ਸਰਕਾਰੀ ਸਕੀਮ ਦੇ ਅਧੀਨ ਅੱਧ ਤੋਂ ਘੱਟ ਰੇਟ ਤੇ ਪਸ਼ੂਆਂ ਦਾ ਬੀਮਾ ਕਰ ਰਹੇ ਹਾਂ। ਇਹ ਜਾਣਕਾਰੀ ਵਿਨੀਤ ਕੁਮਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਦਿੰਦਿਆ ਦੱਸਿਆ ਕਿ ਇਸ ਬੀਮਾ ਸਕੀਮ ਅਨੁਸਾਰ ਪਸ਼ੂ ਦਾ ਮੁੱਲ 70,000/- ਰੁਪਏ ਰੱਖਿਆ ਗਿਆ ਹੈ, ਸਕੀਮ ਦੇ ਤਹਿਤ General/APL ਕੈਟਾਗਰੀਜ਼ ਜਾਤੀਆਂ ਵਾਸਤੇ 1120/- ਰੁਪਏ ਸਾਲ ਅਤੇ SC/ST/BPL ਕੈਟਾਗਰੀ ਜਾਤੀਆਂ ਵਾਸਤੇ 672/- ਰੁਪਏ ਸਾਲ ਦੇ ਪੈਸੇ ਲਏ ਜਾਣਗੇ। ਇਸ ਸਕੀਮ ਦਾ ਲਾਭ ਲੈਣ ਲਈ ਅੱਜ ਹੀ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ , ਵੈਟਨਰੀ ਪੋਲੀਕਲੀਨਿਕ ਹਸਪਤਾਲ , ਮਹਾਲੋਂ (01823-225050, 9915510807) ਵਿਖੇ ਸੰਪਰਕ ਕਰਕੇ ਆਪਣੇ ਬੀਮੇ ਲਈ ਬੁਕਿੰਗ ਕਰਵਾਉ ।
