ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਜਿੱਤ 'ਚ ਡਿਪਟੀ ਸਪੀਕਰ ਰੌੜੀ ਦਾ ਵੱਡਾ ਯੋਗਦਾਨ- ਭਗਵੰਤ ਮਾਨ
ਗੜ੍ਹਸ਼ੰਕਰ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਜਿੱਤ ਨੂੰ ਪੱਕੀ ਕਰਨ ਲਈ ਪਹਿਲੇ ਦਿਨ ਤੋਂ ਚੋਣ ਨੂੰ ਵੱਡੇ ਇਕੱਠਾ ਨਾਲ ਚੋਣ ਮੁਹਿੰਮ ਨੂੰ ਸਿੱਖਰ ਉਤੇ ਪਹੁੰਚਾ ਕੇ ਜਿੱਤ ਪੱਕੀ ਕਰਨ ਦੇ ਦਾਅਵੇ ਯਕੀਨ ਵਿੱਚ ਬਦਲੇ ਜਦੋ 4 ਜੂਨ ਨੂੰ ਟੀ ਵੀ ਚੈਨਲਾਂ ਤੇ ਸੋਸ਼ਲ ਮੀਡੀਆ ਉੱਪਰ ਗੜ੍ਹਸ਼ੰਕਰ ਹਲਕੇ ਦੀ ਵੱਡੀ ਜਿੱਤ ਦੀਆਂ ਸੁਰਖੀਆ ਮੋਟੇ ਅੱਖਰਾਂ ਵਿੱਚ ਆਉਣ ਲੱਗੀਆ।

ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਵਿਸ਼ੇਸ਼ ਮਿਲਣੀ ਦੌਰਾਨ ਕਿਹਾ ਕਿ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਜਿੱਤ ਵਿਚ ਹਲਕਾ ਵਿਧਾਇਕ ਗੜ੍ਹਸ਼ੰਕਰ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਮਹੱਤਵਪੂਰਨ ਰੋਲ ਸ਼ਲਾਘਾਯੋਗ ਰਿਹਾ।ਮੁੱਖ ਮੰਤਰੀ ਵਲੋਂ ਹਲਕਾ ਗੜ੍ਹਸ਼ੰਕਰ ਦੇ ਵੋਟਰਾਂ ਸਪੋਰਟਰਾਂ ਵਲੰਟੀਅਰਾਂ ਵਰਕਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੀ ਜਿੱਤ ਨੇ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ ਜੋ ਕਾਬਲੇ ਜਿਕਰ ਹੈ।