ਸਮਾਜ ਦੇ ਹਮਦਰਦ ਸੰਤਾਂ ਨੇ ਬਸਪਾ ਉਮੀਦਵਾਰਾ ਨੂੰ ਦਿੱਤਾ ਅਸ਼ੀਰਵਾਦ

ਨਵਾਂਸ਼ਹਿਰ - ਅੱਜ ਜਿਹੜੀਆਂ ਗੱਲਾਂ ਬਹੁਜਨ ਸਮਾਜ ਪਾਰਟੀ ਚਾਹੁੰਦੀ ਸੀ ਅੱਜ ਸ਼ਾਇਦ ਉਹ ਸਭ ਗੱਲਾਂ ਸੱਚੀਆਂ ਹੋ ਰਹੀਆਂ ਹਨ ਕਿਉਂਕਿ ਸਾਡੇ ਸੰਤ ਮਹਾਂਪੁਰਸ਼ ਵੀ ਬਸਪਾ ਉਮੀਦਵਾਰਾ ਨੂੰ ਹੀ ਨਹੀਂ ਪੂਰੀ ਬਹੁਜਨ ਸਮਾਜ ਪਾਰਟੀ ਨੂੰ ਆਪਣਾ ਆਪਣਾ ਆਸ਼ੀਰਵਾਦ ਦੇ ਰਹੇ ਹਨ ਕਿ ਇਸ ਵਾਰ ਮੌਕਾ ਬਸਪਾ ਪਾਰਟੀ ਨੂੰ ਦੇ ਕੇ ਦੇਖ ਲਓ ਕਿਉਂਕਿ ਕਿ ਇਹ ਪਾਰਟੀ ਹੀ ਗਰੀਬਾਂ ਦੀ ਸਹਾਇਤਾ ਕਰਦੀ ਹੈ

ਨਵਾਂਸ਼ਹਿਰ - ਅੱਜ ਜਿਹੜੀਆਂ ਗੱਲਾਂ ਬਹੁਜਨ ਸਮਾਜ ਪਾਰਟੀ ਚਾਹੁੰਦੀ ਸੀ ਅੱਜ ਸ਼ਾਇਦ ਉਹ ਸਭ ਗੱਲਾਂ ਸੱਚੀਆਂ ਹੋ ਰਹੀਆਂ ਹਨ  ਕਿਉਂਕਿ ਸਾਡੇ ਸੰਤ ਮਹਾਂਪੁਰਸ਼ ਵੀ ਬਸਪਾ ਉਮੀਦਵਾਰਾ ਨੂੰ ਹੀ ਨਹੀਂ ਪੂਰੀ ਬਹੁਜਨ ਸਮਾਜ ਪਾਰਟੀ ਨੂੰ ਆਪਣਾ ਆਪਣਾ ਆਸ਼ੀਰਵਾਦ ਦੇ ਰਹੇ ਹਨ ਕਿ ਇਸ ਵਾਰ ਮੌਕਾ ਬਸਪਾ ਪਾਰਟੀ ਨੂੰ ਦੇ ਕੇ ਦੇਖ ਲਓ ਕਿਉਂਕਿ ਕਿ ਇਹ ਪਾਰਟੀ ਹੀ ਗਰੀਬਾਂ ਦੀ ਸਹਾਇਤਾ ਕਰਦੀ ਹੈ ਜਾਣਕਾਰੀ ਕਿ ਜਿਥੇ ਕਿਤੇ ਕਿਸੇ ਗਰੀਬ ਜਾਂ ਜਾਤੀ ਵਿਤਕਰਾ ਹੁੰਦਾ ਹੈ ਹੋਰ ਕੋਈ ਵੀ ਪਾਰਟੀ ਨਜ਼ਰ ਨਹੀਂ ਆਉਂਦੀ ਪਰ ਬਹੁਜਨ ਸਮਾਜ ਪਾਰਟੀ ਜ਼ਰੂਰ ਨਜ਼ਰ ਆਉਂਦੀ ਹੈ ਅਤੇ ਉਸ ਗਰੀਬ ਦੀ ਸਹਾਇਤਾ ਕਰਦੀ ਹੈ। ਇਹ ਪਾਰਟੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਣਾਈ ਇਸ ਕਰਕੇ ਹੀ ਹੈ ਕਿ ਤੁਸੀਂ ਗਰੀਬਾਂ ਅਤੇ ਮਜ਼ਲੂਮਾਂ ਦੀ ਸਹਾਇਤਾ ਕਰੋਗੇ ਤਾਂ ਗਰੀਬ ਸਮਾਜ ਵੋਟਾਂ ਵੇਲੇ ਤੁਹਾਡੀ ਸਹਾਇਤਾ ਕਰਨਗੇ। ਆਵਾਜ਼ੇ ਕੌਮ ਅਤੇ ਇਨਕਲਾਬੀ ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ ਹਮੇਸ਼ਾ ਹੀ ਬਸਪਾ ਦੀ ਸਹਾਇਤਾ ਕਰਦੇ ਰਹਿੰਦੇ ਹਨ। ਸਾਡੇ ਸੰਤ ਮਹਿੰਦਰਪਾਲ ਜੀ ਪੰਡਵਾ ਵਾਲਿਆਂ ਨੇ ਵੀ ਇਸ ਵਾਰ ਬਸਪਾ ਪਾਰਟੀ ਨੂੰ ਜਿਤਾਉਣ ਲਈ ਆਪਣੇ ਸ਼ਰਧਾਲੂਆਂ ਨੂੰ ਹੁਕਮ ਕੀਤਾ ਹੈ ਕਿ ਤੁਸੀਂ ਇਸ ਵਾਰ ਬਸਪਾ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਤੋਂ ਬਾਅਦ ਸੰਤ ਕੁਲਵੰਤ ਰਾਮ ਜੀ ਭਰੋ ਮਜਾਰਾ ਵਾਲਿਆਂ ਨੇ ਵੀ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਇਸ ਵਾਰ ਬਸਪਾ ਨੂੰ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇਂ ਸਾਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਅਨੇਕਾਂ ਮਹਾਂਪੁਰਸ਼ਾਂ ਦੇ ਵਾਰੇ ਦੱਸਿਆ ਹੈ। ਹੋਰ ਕਈ ਸੰਤ ਮਹਾਂਪੁਰਸ਼ ਵੀ ਬਸਪਾ ਦੀ ਸਹਾਇਤਾ ਕਰਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋਕੇ ਬਸਪਾ ਦੇ ਉਮੀਦਵਾਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।