ਨਿੱਕੀਆਂ ਕਰੂੰਬਲਾਂ ਵੱਲੋਂ ਬਾਲ ਕਲਾ ਵਰਕਸ਼ਾਪ 3 ਜੂਨ ਤੋਂ ਲਗਾਈ ਜਾਵੇਗੀ

ਮਾਹਿਲਪੁਰ - ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਇੱਕੋ ਇੱਕ ਪੰਜਾਬੀ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਵੱਲੋਂ ਤਿੰਨ ਰੋਜ਼ਾ ਮੁਫਤ ਬਾਲ ਕਲਾ ਵਰਕਸ਼ਾਪ 3 ਜੂਨ ਤੋਂ 5 ਜੂਨ ਤੱਕ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਲਗਾਈ ਜਾ ਰਹੀ ਹੈ।

 ਮਾਹਿਲਪੁਰ - ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਇੱਕੋ ਇੱਕ ਪੰਜਾਬੀ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਵੱਲੋਂ ਤਿੰਨ ਰੋਜ਼ਾ ਮੁਫਤ ਬਾਲ ਕਲਾ ਵਰਕਸ਼ਾਪ 3 ਜੂਨ ਤੋਂ 5 ਜੂਨ ਤੱਕ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਸਾਹਿਤ ਸਿਰਜਣਾ, ਪੇਂਟਿੰਗ, ਅਦਾਕਾਰੀ ਅਤੇ ਭਾਸ਼ਣ ਆਦਿ ਕਲਾਵਾਂ ਬਾਰੇ ਮਾਹਿਰਾਂ ਦੁਆਰਾ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਪੁਸਤਕਾਂ ਦੇ ਸੈਟ ਦਿੱਤੇ ਜਾਣਗੇ l ਯਾਦ ਰਹੇ ਪਿਛਲੇ 28 ਸਾਲਾਂ ਤੋਂ ਸਾਹਿਤ ਸਿਰਜਣਾ ਮੁਕਾਬਲੇ ਅਤੇ ਵਰਕਸ਼ਾਪ ਦਾ ਆਯੋਜਨ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਐਕਟਰ ਡਾਇਰੈਕਟਰ ਅਸ਼ੋਕ ਪੁਰੀ, ਬਾਲ ਸਾਹਿਤ ਲੇਖਕ ਰਘਬੀਰ ਸਿੰਘ ਕਲੋਆ, ਕਹਾਣੀ ਲੇਖਕਾ ਬਲਵੀਰ ਕੌਰ ਰੀਹਲ, ਬਲਬੀਰ ਸਿੰਘ, ਯੰਗ ਆਰਟਿਸਟ ਸੁਖਮਨ ਸਿੰਘ ਅਤੇ ਬੱਗਾ ਸਿੰਘ ਆਰਟਿਸਟ ਤੋਂ ਇਲਾਵਾ ਕੁਝ ਹੋਰ ਕਲਾਕਾਰ ਅਤੇ ਸਾਹਿਤਕਾਰ ਵਿਦਿਆਰਥੀਆਂ ਨਾਲ ਸੰਵਾਦ ਰਚਾਉਣਗੇ l 
         ਵਰਕਸ਼ਾਪ ਦੇ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਹਰਵੀਰ ਮਾਨ, ਹਰਮਨਪ੍ਰੀਤ ਕੌਰ, ਮਨਜਿੰਦਰ ਸਿੰਘ ਅਤੇ ਪ੍ਰਿੰ.ਮਨਜੀਤ ਕੌਰ ਅਹਿਮ ਭੂਮਿਕਾ ਅਦਾ ਕਰਨਗੇ l