ਸਵ : ਜੋਗਿੰਦਰ ਕੌਰ ਦੀ ਯਾਦ ਵਿਚ 'ਸੁਪਨਿਆਂ ਦੇ ਘਰ' ਨੂੰ ਰਾਸ਼ਨ ਅਤੇ ਹੋਰ ਸਮਾਨ ਭੇਟ

ਗੜ੍ਹਸ਼ੰਕਰ , 30 ਮਈ : ਪਿੰਡ ਸੋਇਤਾ ਦੇ ਵਸਨੀਕ ਅਤੇ ਸਮਾਜ ਸੇਵਕ ਤਜਿੰਦਰ ਕੌਰ ਸੋਇਤਾ ਵਲੋਂ ਆਪਣੇ ਮਾਤਾ ਸਵ : ਜੋਗਿੰਦਰ ਕੌਰ ਦੇ ਜਨਮਦਿਨ ਸਬੰਧੀ ਸੁਪਨਿਆਂ ਦੇ ਘਰ ਲੁਧਿਆਣਾ ਵਿਖੇ ਲੋੜਵੰਦਾਂ ਨੂੰ ਛੱਤ ਪੱਖੇ , ਰਾਸ਼ਨ ਅਤੇ ਫਲ ਆਦਿ ਸਮਾਨ ਭੇਂਟ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਹਮੇਸ਼ਾ ਉਨ੍ਹਾਂ ਦੇ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਉਹ ਅੱਜ ਇਸ ਮੁਕਾਮ ਪਰ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਦਾ ਹੀ ਇਹ ਸੁਪਨਾ ਸੀ ਕਿ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਵੀ ਸਮਾਜ ਸੇਵਾ ਦੇ ਕਾਰਜ ਨਹੀਂ ਰੂਕਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰ ਦਲਬੀਰ ਕੌਰ, ਸੁਰਿੰਦਰ ਕੌਰ, ਗੁਰਦੀਪ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਨੀਪੀ, ਸ਼ੈਂਕੀ ਆਦਿ ਵੀ ਹਾਜਰ ਸਨ।ਇਸ ਮੌਕੇ ਸੰਸਥਾ ਵਲੋਂ ਦਾਨੀ ਸੱਜਣ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।